FacebookTwitterg+Mail

ਇੰਟਰਨੈੱਟ 'ਤੇ ਸਰਚਿੰਗ ਦੇ ਮਾਮਲੇ 'ਚ ਸੰਨੀ ਲਿਓਨ ਤੇ ਪ੍ਰਿਯੰਕਾ ਚੋਪੜਾ ਨੇ ਮਾਰੀ ਬਾਜ਼ੀ

priyanka chopra and sunny leone was searched
10 May, 2020 05:44:56 PM

ਨਵੀਂ ਦਿੱਲੀ (ਬਿਊਰੋ) : ਗੂਗਲ 'ਤੇ ਕੀਤੀ ਗਈ ਸਰਚਿੰਗ ਦੀਆਂ ਰਿਪੋਰਟਾਂ ਦੱਸ ਦੀਆਂ ਹਨ ਕਿ ਬਾਲੀਵੁੱਡ ਸਿਤਾਰੀਆਂ ਵਿਚੋਂ ਅਭਿਨੇਤਰੀਆਂ ਸਰਚਿੰਗ ਦੇ ਮਾਮਲੇ ਵਿਚ ਸਭ ਤੋਂ ਅੱਗੇ ਹਨ ਯਾਨੀ ਕਿ ਲੋਕ ਅਭਿਨੇਤਰੀਆਂ ਬਾਰੇ ਵਿਚ ਜ਼ਿਆਦਾ ਸਰਚ ਕਰਦੇ ਹਨ। ਉਥੇ ਹੀ ਜੇਕਰ ਇੰਸਟਾਗ੍ਰਾਮ 'ਤੇ ਫੈਨ ਫਾਲੋਇੰਗ ਦੀ ਗੱਲ ਕਰੀਏ ਤਾਂ ਅਭਿਨੇਤਰੀਆਂ ਕਾਫੀ ਅੱਗੇ ਹਨ। ਹਾਲ ਹੀ ਵਿਚ ਇਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਆਖਿਰਕਾਰ ਗੂਗਲ 'ਤੇ ਸਭ ਤੋਂ ਵੱਧ ਸਰਚ ਕਿਸ ਨੂੰ ਕੀਤਾ ਜਾ ਰਿਹਾ ਹੈ।

SEMrush ਦੇ ਅਧਿਐਨ ਦੇ ਅਧਾਰ 'ਤੇ ਸਪਾਟਬੌਆਏ ਨੇ ਦੱਸਿਆ ਹੈ ਕਿ ਇੰਟਰਨੈੱਟ 'ਤੇ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਹਸਤੀਆਂ ਵਿਚੋਂ ਪ੍ਰਿਯੰਕਾ ਚੋਪੜਾ, ਸੰਨੀ ਲਿਓਨ ਨੂੰ ਲੈ ਕੇ ਜ਼ਿਆਦਾ ਸਰਚ ਕੀਤਾ ਗਿਆ ਹੈ। SEMrush ਨੇ ਦੱਸਿਆ ਹੈ ਕਿ ਗਲੋਬਲ ਅੰਕੜਿਆਂ ਦੇ ਅਧਾਰ 'ਤੇ ਪ੍ਰਿਅੰਕਾ ਚੋਪੜਾ ਪਹਿਲੇ ਨੰਬਰ 'ਤੇ ਹੈ ਅਤੇ ਉਸ ਤੋਂ ਬਾਅਦ ਬੋਲਡ ਅਭਿਨੇਤਰੀ ਸੰਨੀ ਲਿਓਨ ਦਾ ਨਾਂ ਹੈ। ਜੇ ਤੁਸੀਂ ਜਨਵਰੀ ਅਤੇ ਅਪ੍ਰੈਲ ਦੇ ਵਿਚਕਾਰ ਕੀਤੀ ਗਈ ਸਰਚਿੰਗ 'ਤੇ ਨਜ਼ਰ ਮਾਰੋ, ਤਾਂ ਅਭਿਨੇਤਾ ਇਸ ਸੂਚੀ ਵਿਚ ਬਹੁਤ ਪਿੱਛੇ ਹਨ।

ਰਿਪੋਰਟ ਦੇ ਅਨੁਸਾਰ ਪ੍ਰਿਯੰਕਾ ਚੋਪੜਾ ਨੂੰ 39 ਲੱਖ ਵਾਰ ਸਰਚ ਕੀਤਾ ਗਿਆ, ਜਦੋਂ ਕਿ ਸੰਨੀ ਲਿਓਨ ਨੂੰ 31 ਲੱਖ ਵਾਰ ਸਰਚ ਕੀਤਾ ਗਿਆ ਹੈ। ਵੱਖ-ਵੱਖ ਪੁਰਸ਼ ਅਦਾਕਾਰਾਂ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਅਤੇ ਰਿਤਿਕ ਰੋਸ਼ਨ ਦੀ ਸਭ ਤੋਂ ਵੱਧ ਸਰਚਿੰਗ ਕੀਤੀ ਗਈ ਹੈ। ਸਲਮਾਨ ਖਾਨ ਨੂੰ 21 ਲੱਖ ਵਾਰ ਅਤੇ ਰਿਤਿਕ ਰੋਸ਼ਨ ਨੂੰ 13 ਲੱਖ ਵਾਰ ਸਰਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੂੰ 20 ਲੱਖ ਵਾਰ ਸਰਚ ਕੀਤਾ ਗਿਆ ਹੈ।।

ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਪਿਛਲੇ ਦਿਨਾਂ ਵਿਚ ਗਾਇਕਾ ਕਨਿਕਾ ਕਪੂਰ ਦੀ ਕਾਫੀ ਸਰਚ ਕੀਤੀ ਗਈ ਸੀ ਅਤੇ ਕੁਝ ਦਿਨਾਂ ਲਈ ਗਾਇਕਾ ਨੇ ਅਭਿਨੇਤਰੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਸੀ। ਦਰਅਸਲ, ਕਨਿਕਾ ਕਪੂਰ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਸੀ ਅਤੇ ਕਈ ਦਿਨਾਂ ਤੋਂ ਹਸਪਤਾਲ ਵਿਚ ਦਾਖਲ ਸੀ। ਅਜਿਹੇ ਵਿਚ ਉਨ੍ਹਾਂ ਦੀ ਹੈਲਥ ਅਪਡੇਟ ਨੂੰ ਲੈ ਕੇ ਵੀ ਕਾਫੀ ਸਰਚ ਕੀਤੀ ਗਈ ਸੀ। ਉਥੇ ਹੀ ਪਿਛਲੇ ਕੁਝ ਮਹੀਨਿਆਂ ਵਿਚ ਕੋਰੋਨਾ ਵਾਇਰਸ 'ਤੇ ਸਭ ਤੋਂ ਵੱਧ ਸਰਚ ਕੀਤੀ ਗਈ ਹੈ, ਜਿਸ ਵਿਚ ਉਸ ਦੇ ਲੱਛਣ, ਦਵਾਈ, ਇਲਾਜ ਆਦਿ ਸ਼ਾਮਲ ਹਨ।


Tags: Priyanka ChopraGoogle SearchSunny LeoneReportsBollywood Celebrity

About The Author

sunita

sunita is content editor at Punjab Kesari