FacebookTwitterg+Mail

ਪ੍ਰਿਯੰਕਾ ਚੋਪੜਾ ਨੇ ਇਹ ਤਸਵੀਰ ਸ਼ੇਅਰ ਕਰਕੇ Trollers ਨੂੰ ਦਿੱਤਾ ਇਹ ਮੂੰਹ ਤੋੜ ਜਵਾਬ !

priyanka chopra attacked for   showing legs   to india pm modi
31 May, 2017 04:11:50 PM

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਬਰਲਿਨ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਿਯੰਕਾ ਨੇ ਪੀ. ਐੱਮ. ਨਾਲ ਮੁਲਾਕਾਤ ਕੀਤੀ ਅਤੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। 'ਦੇਸੀ ਗਰਲ' ਪ੍ਰਿਯੰਕਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਇਹ ਪਿਆਰਾ ਸੰਯੋਗ ਹੈ ਕਿ ਪੀ. ਐੱਮ ਅਤੇ ਮੈਂ ਇੱਕ ਹੀ ਸਮੇਂ 'ਤੇ ਬਰਲਿਨ 'ਚ ਹੈ। ਰੁਝੇ ਸ਼ੈਡਿਊਲ ਹੋਣ ਦੇ ਬਾਵਜੂਦ ਮੇਰੇ ਲਈ ਸਮਾਂ ਕੱਢਣ ਲਈ ਨਰਿੰਦਰ ਮੋਦੀ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ।''


ਬੀਤੇ ਮੰਗਲਵਾਰ ਨੂੰ ਉਹ ਬਰਲਿਨ 'ਚ ਮੌਜੂਦ ਸਨ, ਜਿੱਥੇ ਉਨ੍ਹਾਂ ਦੀ ਮੁਲਾਕਾਤ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨਾਲ ਹੋਈ।ਪ੍ਰਿਯੰਕਾ ਚੋਪੜਾ ਵੀ ਆਪਣੀ ਹਾਲੀਵੁੱਡ ਫਿਲਮ 'ਬੇਵਾਚ' ਦੇ ਪ੍ਰਮੋਸ਼ਨ ਲਈ ਬਰਲਿਨ ਪਹੁੰਚੀ ਹੋਈ ਹੈ। ਅਜਿਹੇ 'ਚ ਜਿਵੇਂ ਹੀ ਪ੍ਰਿਯੰਕਾ ਚੋਪੜਾ ਨੂੰ ਪ੍ਰਧਾਨਮੰਤਰੀ ਮੋਦੀ ਨਾਲ ਮਿਲਣ ਦਾ ਮੌਕਾ ਮਿਲਿਆ ਉਹ ਉਨ੍ਹਾਂ ਨੂੰ ਮਿਲਣ ਪਹੁੰਚ ਗਈ।


ਪ੍ਰਿਅੰਕਾ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨਾਲ ਸ਼ੇਅਰ ਕੀਤੀ ਅਤੇ ਤਸਵੀਰ ਕੁੱਝ ਹੀ ਦੇਰ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿੱਥੇ ਕਈ ਲੋਕਾਂ ਨੇ ਉਨ੍ਹਾਂ ਦੀ ਤਾਰੀਫ ਕੀਤੀ, ਉਥੇ ਹੀ ਕੁੱਝ ਨੇ ਇਸ ਮੁਲਾਕਾਤ ਦੇ ਦੌਰਾਨ ਉਨ੍ਹਾਂ ਦੇ ਕੱਪੜਿਆਂ ਨੂੰ ਲੈ ਕੇ ਇੰਸਟਾਗ੍ਰਾਮ 'ਤੇ ਉਨ੍ਹਾਂ ਨੂੰ ਟਰੋਲ ਕੀਤਾ। ਪ੍ਰਿਯੰਕਾ ਦੀ ਡਰੈਸ ਨੂੰ ਟਵਿੱਟਰ 'ਤੇ ਲੋਕਾਂ ਨੇ ਸੱਭਿਆਚਾਰ ਨਾਲ ਜੋੜਦੇ ਹੋਏ ਕਿਹਾ ਕਿ ਪੀ. ਐਮ ਨਾਲ ਮਿਲਣ ਸਮੇਂ ਪ੍ਰਿਯੰਕਾ ਨੂੰ ਅਜਿਹੇ ਕੱਪੜੇ ਨਹੀਂ ਪਾਉਂਣੇ ਚਾਹੀਦੇ ਸਨ। ਪ੍ਰਿਯੰਕਾ ਨੇ ਟਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਦੇਸੀ ਗਰਲ ਨੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਅਜਿਹੀ ਡਰੈਸ ਪਾਈ ਹੈ, ਜਿਸ 'ਚ ਉਨ੍ਹਾਂ ਦੀ ਲੱਤਾਂ ਸਾਫ਼ ਨਜ਼ਰ ਆ ਰਹੀਆਂ ਹਨ।


Tags: Bollywood CelebritiesPriyanka Choprashowing legsPM Modiਪ੍ਰਧਾਨਮੰਤਰੀ ਨਰਿੰਦਰ ਮੋਦੀਪ੍ਰਿਯੰਕਾ ਚੋਪੜਾ