ਮੁੰਬਈ— 'ਬੇਵਾਚ' ਸਟਾਰ ਪ੍ਰਿਅੰਕਾ ਚੋਪੜਾ ਦੀ ਨਜ਼ਰ ਹੁਣ ਸੁਪਰਹੀਰੋ ਦਾ ਕਿਰਦਾਰ ਨਿਭਾਉਣ 'ਤੇ ਹੈ ਤੇ ਅਭਿਨੇਤਰੀ ਦਾ ਕਹਿਣਾ ਹੈ ਕਿ 'ਬੈਟਗਰਲ' ਦਾ ਕਿਰਦਾਰ ਨਿਭਾਉਣਾ ਉਸ ਲਈ ਕਾਫੀ ਵਧੀਆ ਰਹੇਗਾ। ਇਸ ਸਾਲ ਦੀ ਸ਼ੁਰੂਆਤ 'ਚ ਇਕ ਨਵੀਂ ਫਿਲਮ 'ਬੈਟਗਰਲ' ਦਾ ਐਲਾਨ ਕੀਤਾ ਗਿਆ ਸੀ। ਇਸ ਫਿਲਮ ਦਾ ਨਿਰਦੇਸ਼ਨ ਤੇ ਲੇਖਣ ਜੋਸ ਵੇਡਨ ਵਲੋਂ ਕੀਤਾ ਜਾਣਾ ਹੈ। ਇਸ ਫਿਲਮ ਲਈ ਮੁੱਖ ਅਭਿਨੇਤਰੀ ਦੀ ਭਾਲ ਅਜੇ ਜਾਰੀ ਹੈ ਤੇ ਅਜਿਹਾ ਲੱਗ ਰਿਹਾ ਹੈ ਕਿ ਪ੍ਰਿਅੰਕਾ ਆਪਣਾ ਨਾਂ ਵੀ ਇਸ ਸੂਚੀ 'ਚ ਸ਼ਾਮਲ ਕਰ ਚੁੱਕੀ ਹੈ।
ਓ. ਕੇ. ਮੈਗਜ਼ੀਨ ਨਾਲ ਗੱਲਬਾਤ ਦੌਰਾਨ ਪ੍ਰਿਅੰਕਾ ਚੋਪੜਾ ਨੇ ਕਿਹਾ, 'ਮੈਂ ਅਮਰੀਕਾ 'ਚ ਕੰਮ ਕਰ ਰਹੀ ਹਾਂ ਤੇ ਮੈਂ ਯਕੀਨੀ ਰੂਪ ਨਾਲ ਸੁਪਰਹੀਰੋ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ।'
ਉਸ ਨੇ ਕਿਹਾ, 'ਜਦੋਂ ਮੈਂ ਅਮਰੀਕੀ ਫਿਲਮਾਂ ਬਾਰੇ ਸੋਚਦੀ ਹਾਂ ਤਾਂ ਮੇਰੇ ਮਨ 'ਚ ਸੁਪਰਹੀਰੋ ਦਾ ਖਿਆਲ ਆਉਂਦਾ ਹੈ। ਇਸ ਲਈ ਮੈਂ ਯਕੀਨੀ ਰੂਪ ਨਾਲ ਸੁਪਰਹੀਰੋ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ ਤੇ ਇਸ ਨੂੰ ਲੈ ਕੇ ਮੇਰੇ ਅੰਦਰ ਸੁਪਰ ਪਾਵਰ ਇੱਛਾ ਹੈ। ਮੈਂ ਨਹੀਂ ਜਾਣਦੀ ਪਰ 'ਬੈਟਗਰਲ' ਵਧੀਆ ਰਹੇਗਾ।'