FacebookTwitterg+Mail

'ਬੇਵਾਚ' ਦਾ ਤੀਜਾ ਟਰੇਲਰ ਰਿਲੀਜ਼, ਐਕਸ਼ਨ ਕਰਦੀ ਨਜ਼ਰ ਆਈ ਪ੍ਰਿਅੰਕਾ ਚੋਪੜਾ (ਵੀਡੀਓ)

26 April, 2017 10:22:56 PM
ਮੁੰਬਈ— 'ਬੇਵਾਚ' ਦੇ ਤੀਜੇ ਟਰੇਲਰ 'ਚ ਪ੍ਰਿਅੰਕਾ ਚੋਪੜਾ ਦਾ ਵਿਕਟੋਰਆ ਲੀਡਸ ਵਾਲਾ ਕਿਰਦਾਰ ਆਖਿਰਕਾਰ ਨਜ਼ਰ ਆ ਹੀ ਗਿਆ, ਜਿਸ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਇਸ ਨੂੰ 'ਬੇਵਾਚ' ਦਾ ਸਭ ਤੋਂ ਸ਼ਾਨਦਾਰ ਟਰੇਲਰ ਕਿਹਾ ਜਾ ਸਕਦਾ ਹੈ।
ਪ੍ਰਿਅੰਕਾ ਇਸ ਟਰੇਲਰ 'ਚ ਜ਼ਬਰਦਸਤ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ। ਪ੍ਰਿਅੰਕਾ ਦੇ ਫੈਨਜ਼ ਲਈ ਇਕ ਖੁਸ਼ਖਬਰੀ ਹੋਰ ਵੀ ਹੈ ਕਿ ਉਹ ਟਰੇਲਰ 'ਚ ਪ੍ਰਿਅੰਕਾ ਨੂੰ ਵੱਖ-ਵੱਖ ਸੀਨਜ਼ 'ਚ ਦੇਖ ਸਕਦੇ ਹਨ।
ਡਵੇਨ ਜਾਨਸਨ ਨੇ ਫਿਲਮ ਦੇ ਟਰੇਲਰ ਨੂੰ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਟਰੇਲਰ 'ਚ ਪ੍ਰਿਅੰਕਾ ਤੇ ਡਵੇਨ ਦੀ ਕੈਮਿਸਟਰੀ ਵੀ ਕਾਫੀ ਮਜ਼ੇਦਾਰ ਹੈ। ਫਿਲਮ 'ਚ ਪ੍ਰਿਅੰਕਾ ਵਿਲੇਨ ਦੇ ਰੋਲ 'ਚ ਹੈ। ਰੈੱਡ ਲਿਪਸਟਿਕ ਤੇ ਹੱਥ 'ਚ ਬੰਦੂਕ ਫੜੀ ਪ੍ਰਿਅੰਕਾ ਸ਼ਾਨਦਾਰ ਲੱਗ ਰਹੀ ਹੈ।
ਦੱਸਣਯੋਗ ਹੈ ਕਿ ਇਹ ਫਿਲਮ 25 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਪਹਿਲਾਂ ਇਹ ਫਿਲਮ 26 ਮਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਜੌਨੀ ਡੇਪ ਦੀ 'ਪਾਈਰੇਟਸ ਆਫ ਦਿ ਕੈਰੇਬੀਅਨ' ਨਾਲ ਟੱਕਰ ਹੋਣ ਕਾਰਨ ਫਿਲਮ ਦੀ ਰਿਲੀਜ਼ ਡੇਟ ਨੂੰ ਵਧਾ ਦਿੱਤਾ ਗਿਆ।

Tags: Priyanka Chopra Baywatch Action ਬੇਵਾਚ ਪ੍ਰਿਅੰਕਾ ਚੋਪੜਾ