ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ (18 ਜੁਲਾਈ) ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਹ ਆਪਣੇ ਬੁਆਏਫ੍ਰੈਂਡ ਨਿਕ ਜੋਨਸ ਨਾਲ ਗ੍ਰੈਂਡ ਸੈਲੀਬ੍ਰੇਸ਼ਨ ਕਰਨ ਵਾਲੀ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪ੍ਰਿਯੰਕਾ ਨਿਕ ਨਾਲ ਆਪਣਾ ਜਨਮਦਿਨ ਮਨਾਵੇਗੀ।
ਉਂਝ ਅੱਜਕਲ ਉਹ ਨਿਕ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਉਂਝ ਪ੍ਰਿਯੰਕਾ ਦੇ ਜਨਮਦਿਨ 'ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਦੇ ਹੀ ਇਕ ਇੰਟਰਵਿਊ ਬਾਰੇ, ਜਿਸ 'ਚ ਉਨ੍ਹਾਂ ਨੇ ਇਹ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਬੁਆਏਫ੍ਰੈਂਡ ਨਾਲ ਸ਼ਾਵਰ ਲੈ ਚੁੱਕੀ ਹੈ (ਨਹਾ ਚੁੱਕੀ ਹੈ)।
ਚੈਟ ਸ਼ੋਅ 'ਚ ਕੀਤਾ ਸੀ ਇਹ ਖੁਲਾਸਾ
ਪ੍ਰਿਯੰਕਾ ਜਿੰਨੀ ਬੋਲਡ ਅੰਦਾਜ 'ਚ ਪਰਦੇ 'ਤੇ ਦਿਖਾਈ ਦਿੰਦੀ ਹੈ, ਓਨੀਂ ਹੀ ਬੇਬਾਰੀ ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲ ਕਰਦੀ ਹੈ। ਦਰਅਸਲ ਇਕ ਚੈਟ ਸ਼ੋਅ ਦੌਰਾਨ ਪ੍ਰਿਯੰਕਾ ਆਪਣੀ ਨਿੱਜੀ ਜ਼ਿੰਦਗੀ ਬਾਰੇ 'ਚ ਕਈ ਵੱਡੇ ਖੁਲਾਸੇ ਕਰ ਚੁੱਕੀ ਹੈ। ਇਸ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਨੇ ਕਦੇ ਆਪਣੇ ਪਾਰਟਨਰ ਨਾਲ ਸ਼ਾਵਰ ਲਿਆ ਹੈ?
ਇਸ ਦੇ ਜਵਾਬ 'ਚ ਪ੍ਰਿਯੰਕਾ ਹਾਂ ਕਰ ਦਿੰਦੀ ਹੈ। ਉਂਝ ਪ੍ਰਿਯੰਕਾ ਨੇ ਆਪਣੇ ਉਸ ਬੁਆਏਫ੍ਰੈਂਡ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਸੀ। ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦਾ ਨਾਂ ਬਾਲੀਵੁੱਡ ਦੇ ਕਈ ਨਾਮੀ ਐਟਕਰਜ਼ ਨਾਲ ਜੋੜਿਆ ਜਾ ਚੁੱਕਾ ਹੈ। ਇਸ ਲਿਸਟ 'ਚ ਅਕਸ਼ੈ ਕੁਮਾਰ ਤੋਂ ਲੈ ਕੇ ਸ਼ਾਹਿਦ ਕਪੂਰ ਅਤੇ ਸ਼ਾਹਰੁਖ ਖਾਨ ਵਰਗੇ ਵਿਆਹੁਤਾ ਐਕਟਰਜ਼ ਦੇ ਨਾਂ ਸ਼ਾਮਲ ਹਨ।