FacebookTwitterg+Mail

ਸਾਲਾਂ ਬਾਅਦ ਹੋਇਆ ਖੁਲਾਸਾ, ਬੌਬੀ ਦਿਓਲ ਅਤੇ ਸਰਜਰੀ ਕਾਰਨ ਬਰਬਾਦ ਹੋ ਗਿਆ ਸੀ ਪ੍ਰਿਯੰਕਾ ਦੀ ਕਰੀਅਰ

priyanka chopra biography
06 June, 2018 05:30:35 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜਕਲ ਆਪਣੇ ਅਫੇਅਰ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਤੋਂ 10 ਸਾਲ ਛੋਟੇ ਅਮਰੀਕੀ ਐਕਟਰ ਅਤੇ ਗਾਇਕ ਨਿੱਕ ਜੋਨਸ ਨੂੰ ਡੇਟ ਕਰ ਰਹੀ ਹੈ।

Punjabi Bollywood Tadka

ਇਸ ਤੋਂ ਇਲਾਵਾ ਪ੍ਰਿਯੰਕਾ 2 ਸਾਲ ਬਾਅਦ ਫਿਲਮ 'ਭਾਰਤ' ਨਾਲ ਬਾਲੀਵੁੱਡ 'ਚ ਵਾਪਸੀ ਕਰ ਰਹੀ ਹੈ। ਇਸ ਫਿਲਮ 'ਚ ਪ੍ਰਿਯੰਕਾ, ਸਲਮਾਨ ਖਾਨ ਨਾਲ ਨਜ਼ਰ ਆਵੇਗੀ।

Punjabi Bollywood Tadka

ਪ੍ਰਿਯੰਕਾ ਨੇ ਸੰਨੀ ਦਿਓਲ ਅਤੇ ਪ੍ਰਿਟੀ ਜ਼ਿੰਟਾ ਦੀ ਫਿਲਮ 'ਹੀਰੋ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਹ ਸੈਕਿੰਡ ਲੀਡ ਸੀ। ਹੁਣ ਪ੍ਰਿਯੰਕਾ ਇੰਟਰਨੈਸ਼ਨਲ ਸਟਾਰ ਬਣ ਚੁੱਕੀ ਹੈ। ਆਪਣੇ ਟੈਲੇਂਟ ਦੇ ਦਮ 'ਤੇ ਉਨ੍ਹਾਂ ਨੇ ਇਕ ਮੁਕਾਮ ਹਾਸਲ ਕੀਤਾ ਹੈ ਪਰ ਡੈਬਿਊ ਫਿਲਮ ਤੋਂ ਪਹਿਲਾਂ ਪ੍ਰਿਯੰਕਾ ਦੇ ਹੱਥੋਂ ਕਈ ਆਫਰ ਨਿਕਲ ਗਏ ਸਨ, ਜਿਸ ਦਾ ਉਨ੍ਹਾਂ ਨੂੰ ਕਾਫੀ ਅਫਸੋਸ ਸੀ। ਹਾਲ ਹੀ 'ਚ ਪ੍ਰਿਯੰਕਾ ਦੀ ਬਾਇਓਗਰਾਫੀ ਸਾਹਮਣੇ ਆਈ ਹੈ, ਜਿਸ ਨੂੰ ਪੱਤਰਕਾਰ ਭਾਰਤੀ ਪ੍ਰਧਾਨ ਨੇ ਲਿਖਿਆ ਹੈ। ਇਸ ਕਿਤਾਬ ਦਾ ਨਾਂ 'ਪ੍ਰਿਯੰਕਾ ਚੋਪੜਾ : ਦਿ ਡਾਰਕ ਹਾਰਸ' ਹੈ।

Punjabi Bollywood Tadka

ਬੁੱਕ 'ਚ ਪ੍ਰਿਯੰਕਾ ਦੇ ਕਰੀਅਰ ਦੇ ਸਫਰ ਦੇ ਬਾਰੇ 'ਚ ਦੱਸਿਆ ਗਿਆ ਹੈ। ਸਭ ਤੋਂ ਪਹਿਲਾਂ ਪ੍ਰਿਯੰਕਾ ਨੂੰ ਵਿਜੈ ਗਲਾਨੀ ਦੀ ਇਕ ਫਿਲਮ ਆਫਰ ਹੋਈ ਸੀ। ਫਿਲਹਾਲ ਫਿਲਮ ਦਾ ਨਾਂ ਤੈਅ ਨਹੀਂ ਹੋ ਸਕਿਆ ਸੀ। ਇਸ ਫਿਲਮ ਨੂੰ ਮਹੇਸ਼ ਮਾਂਜਰੇਕਰ ਡਾਇਰੈਕਟ ਕਰ ਰਹੇ ਸਨ। ਫਿਲਮ 'ਚ ਪ੍ਰਿਯੰਕਾ ਨਾਲ ਬੌਬੀ ਦਿਓਲ ਨੂੰ ਲਿਆ ਗਿਆ ਸੀ। ਫਿਲਮ ਦੀ ਸ਼ੂਟਿੰਗ ਦੇ ਪਹਿਲੇ ਹੀ ਦਿਨ ਪ੍ਰੋਡਿਊਸਰ ਗਲਾਨੀ ਪ੍ਰਿਯੰਕਾ ਚੋਪੜਾ ਨੂੰ ਮਿਲਣ ਉਨ੍ਹਾਂ ਦਾ ਮੇਕਅੱਪ ਵੈਨ 'ਚ ਪਹੁੰਚੇ। ਇਸ ਦੌਰਾਨ ਪ੍ਰਿਯੰਕਾ ਦੇ ਮੈਨੇਜਰ ਪ੍ਰਕਾਸ਼ ਜਾਜੂ ਵੀ ਮੌਜੂਦ ਸਨ।

Punjabi Bollywood Tadka

ਵਿਜੈ ਗਲਾਨੀ ਨੇ ਬੁੱਕ 'ਚ ਦੱਸਿਆ, ''ਉਸ ਦੌਰਾਨ ਪ੍ਰਿਯੰਕਾ ਨੇ ਲੰਡਨ 'ਚ ਨੇਜ਼ਲ ਸਰਜਰੀ ਕਰਵਾਈ ਸੀ, ਜਿਸ ਕਾਰਨ ਉਨ੍ਹਾਂ ਦਾ ਨੱਕ ਕਾਫੀ ਅਜੀਬ ਲੱਗ ਰਿਹਾ ਸੀ। ਗਲਾਨੀ ਨੂੰ ਆਪਣੀ ਅੱਖਾਂ 'ਤੇ ਵਿਸ਼ਵਾਸ ਨਹੀਂ ਹੋਇਆ। ਫਿਲਮ ਦੀ ਥੋੜ੍ਹੀ ਸ਼ੂਟਿੰਗ ਹੋ ਚੁੱਕੀ ਸੀ। ਇਸ ਤੋਂ ਬਾਅਦ ਲੰਡਨ 'ਚ ਸ਼ੂਟਿੰਗ ਦਾ ਲੰਬਾ ਸ਼ੈਡਿਊਲ ਸੀ।'' ਉਨ੍ਹਾਂ ਨੇ ਕਿਹਾ, ''ਜਿਸ ਹੀਰੋਇਨ ਦਾ ਨੱਕ ਠੀਕ ਨਹੀਂ ਦਿਖ ਰਿਹਾ, ਉਸ ਨਾਲ ਅਸੀਂ ਸ਼ੂਟਿੰਗ ਸ਼ੁਰੂ ਕਿਵੇਂ ਕਰ ਸਕਦੇ ਸੀ। ਪ੍ਰਿਯੰਕਾ ਨੂੰ ਯਕੀਨ ਸੀ ਕਿ ਉਨ੍ਹਾਂ ਦਾ ਨੱਕ ਇਕ ਮਹੀਨੇ ਤੱਕ ਠੀਕ ਹੋ ਜਾਵੇਗਾ।

Punjabi Bollywood Tadka

ਇਕ ਮਹੀਨੇ ਬੀਤ ਗਿਆ ਪਰ ਨੱਕ ਦੀ ਪਰੇਸ਼ਾਨੀ ਪਹਿਲਾਂ ਵਰਗੀ ਹੀ ਰਹੀ। ਇਸ ਤੋਂ ਇਲਾਵਾ ਬੌਬੀ ਦਿਓਲ ਵੀ ਪ੍ਰਿਯੰਕਾ ਦੇ ਲੁੱਕ ਕਾਰਨ ਉਨ੍ਹਾਂ ਨਾਲ ਕੰਮ ਕਰਨ 'ਚ ਅਸਹਿਜ ਸੀ।'' ''ਬੌਬੀ ਨੇ ਤਾਂ ਪੈਸੇ ਵੀ ਵਾਪਸ ਕਰਨ ਦਾ ਵੀ ਮਨ ਬਣਾ ਲਿਆ ਸੀ। ਮਹੇਸ਼ ਮਾਂਜਰੇਕਰ ਦੀਆਂ ਫਿਲਮਾਂ ਵੀ ਉਸ ਦੌਰਾਨ ਫਲਾਪ ਹੋ ਰਹੀਆਂ ਸਨ। ਉਨ੍ਹਾਂ ਦੀ ਮਾਰਕੇਟ ਵੈਲਿਊ ਡਿੱਗ ਗਈ ਸੀ। ਅਜਿਹੇ 'ਚ ਪ੍ਰਿਯੰਕਾ ਦੀ ਇਕ ਹੋਰ ਫਿਲਮ ਵਿਚਕਾਰ ਰੁੱਕ ਗਈ।'' ਉਸ ਸਮੇਂ ਅਜੀਬ ਨੱਕ ਕਾਰਨ ਪ੍ਰਿਯੰਕਾ ਦੇ ਹੱਥੋਂ ਕਰੀਬ 8 ਫਿਲਮਾਂ ਨਿਕਲ ਗਈਆਂ ਸਨ।

Punjabi Bollywood Tadka


Tags: Priyanka ChopraBiography The Dark HorseBobby DeolMahesh ManjrekarVijay Galani

Edited By

Chanda Verma

Chanda Verma is News Editor at Jagbani.