FacebookTwitterg+Mail

B'Day Spl: ਕਰੀਅਰ ਦੀ ਸ਼ੁਰੂਆਤ 'ਚ ਅਜਿਹੀ ਦਿਸਦੀ ਸੀ ਪ੍ਰਿਅੰਕਾ ਚੋਪੜਾ, ਸਰਜਰੀ ਨੇ ਬਦਲਿਆ ਲੁੱਕ

priyanka chopra birthday
18 July, 2019 01:42:51 PM

ਮੁੰਬਈ(ਬਿਊਰੋ)— ਅਦਾਕਾਰਾ ਪ੍ਰਿਅੰਕਾ ਚੋਪੜਾ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ। ਪ੍ਰਿਅੰਕਾ ਦਾ ਜਨਮ 18 ਜੁਲਾਈ 1982 ਨੂੰ ਜਮਸ਼ੇਦਪੁਰ 'ਚ ਹੋਇਆ ਸੀ। ਪ੍ਰਿਅੰਕਾ ਅੱਜ ਆਪਣੇ ਫੈਸ਼ਨ ਅਤੇ ਸਟਾਈਲ ਲਈ ਜਾਣੀ ਜਾਂਦੀ ਹੈ। ਇੰਡੀਅਨ ਹੋਵੇ ਜਾਂ ਵੈਸਟਰਨ ਉਹ ਹਰ ਆਊਟਫਿੱਟ ਨਾਲ ਲੋਕਾਂ ਦੇ ਦਿਲਾਂ 'ਤੇ ਛਾ ਜਾਂਦੀ ਹੈ। ਹਰ ਤਰ੍ਹਾਂ ਦੀ ਆਊਟਫਿੱਟ ਉਨ੍ਹਾਂ ਦੀ ਲੁੱਕ ਨੂੰ ਚਾਰ ਚੰਨ ਲਗਾਉਂਦੀ ਹੈ।
Punjabi Bollywood Tadka
ਪ੍ਰਿਅੰਕਾ ਨੇ 30 ਨਵੰਬਰ 2000 ਨੂੰ ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਦੇਸੀ ਗਰਲ ਹੁਣ ਹਾਲੀਵੁੱਡ ਦਾ ਵੀ ਜਾਣਿਆ ਪਛਾਣਿਆ ਚਿਹਰਾ ਹੈ। ਲੱਖਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਪ੍ਰਿਅੰਕਾ ਨੇ ਜਦੋਂ ਇੰਡਸਟਰੀ 'ਚ ਐਂਟਰੀ ਕੀਤੀ ਸੀ ਤਾਂ ਉਦੋਂ ਉਸ ਦਾ ਲੁੱਕ ਕਾਫੀ ਵੱਖਰਾ ਸੀ।
Punjabi Bollywood Tadka
ਪ੍ਰਿਅੰਕਾ ਦਾ ਟ੍ਰਾਂਸਫਾਰਮੇਸ਼ਨ ਸਭ ਤੋਂ ਜ਼ਿਆਦਾ ਸ਼ੌਕਿੰਗ ਰਿਹਾ ਹੈ। ਉਹ ਸਾਬਕਾ ਮਿਸ ਵਰਲਡ ਰਹੀ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਪ੍ਰਿਅੰਕਾ 'ਚ ਕਾਫੀ ਜ਼ਬਰਦਸਤ ਬਦਲਾਅ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੀ ਸਕਿਨ ਟੋਨ 'ਚ ਕਾਫੀ ਫਰਕ ਆਇਆ ਹੈ। ਪ੍ਰਿਅੰਕਾ ਲਿਪ ਆਗਮੇਂਟੇਸ਼ਨ ਅਤੇ ਨੱਕ ਦੀ ਸਰਜਰੀ ਕਰਵਾ ਚੁੱਕੀ ਹੈ।
Punjabi Bollywood Tadka
ਪ੍ਰਿਅੰਕਾ ਨੇ ਸਾਲ 2003 'ਚ ਫਿਲਮ 'ਦਿ ਹੀਰੋ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਇਸ ਫਿਲਮ 'ਚ ਪ੍ਰਿਅੰਕਾ ਦੇ ਕੰਮ ਦੀ ਕਾਫੀ ਤਾਰੀਫ ਹੋਈ ਸੀ। ਪ੍ਰਿਅੰਕਾ ਨੂੰ ਬੈਸਟ ਐਕਟਰੈੱਸ ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।
Punjabi Bollywood Tadka
ਦੱਸ ਦੇਈਏ ਕਿ ਪ੍ਰਿਅੰਕਾ ਦਾ ਇਸ ਬਾਰ ਦਾ ਜਨਮਦਿਨ ਕਾਫੀ ਸਪੈਸ਼ਲ ਹੈ ਕਿਉਂਕਿ ਇਹ ਵਿਆਹ ਤੋਂ ਬਾਅਦ ਪ੍ਰਿਅੰਕਾ ਦਾ ਪਹਿਲਾ ਜਨਮਦਿਨ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਜਲਦ ਹੀ 'ਸਕਾਈ ਇਜ ਪਿੰਕ' 'ਚ ਨਜ਼ਰ ਆਉਣ ਵਾਲੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Priyanka ChopraFilm Star BirthdayNick JonasBaywatchAndaazBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari