ਮੁੰਬਈ(ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ 18 ਜੁਲਾਈ ਨੂੰ 37ਵਾਂ ਜਨਮਦਿਨ ਮਨਾਇਆ ਸੀ। ਆਪਣੇ ਜਨਮਦਿਨ ਦੇ ਦਿਨ ਪ੍ਰਿਅੰਕਾ ਇਕ ਪ੍ਰੋਜੈਕਟ ਲਈ ਮਿਆਮੀ 'ਚ ਸੀ। ਉਨ੍ਹਾਂ ਦਾ ਜਨਮਦਿਨ ਵੀ ਇੱਥੇ ਹੀ ਸੈਲੀਬਰੇਟ ਕੀਤਾ ਗਿਆ। ਇਸ ਦੇ ਲਈ ਪ੍ਰਿਅੰਕਾ ਦੀ ਮਾਂ ਮਧੁ ਚੋਪੜਾ ਅਤੇ ਭੈਣ ਪਰਿਣੀਤੀ ਚੋਪੜਾ ਸਪੈਸ਼ਲੀ ਮਿਆਮੀ ਪਹੁੰਚੇ ਸਨ। ਪ੍ਰਿਅੰਕਾ ਦਾ ਜਨਮਦਿਨ ਸੈਲੀਬ੍ਰੇਸ਼ਨ ਸ਼ਾਨਦਾਰ ਰਿਹਾ, ਜਿਸ ਦੀਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪ੍ਰਿਅੰਕਾ ਆਪਣੇ ਪਤੀ ਨਿੱਕ ਜੋਨਸ ਅਤੇ ਭੈਣ ਪਰਿਣੀਤੀ ਨਾਲ ਨਜ਼ਰ ਆ ਰਹੀ ਹੈ। ਆਪਣੀ ਜਨਮਦਿਨ ਪਾਰਟੀ 'ਚ ਪ੍ਰਿਅੰਕਾ ਇਕ ਸ਼ਿਮਰੀ ਰੈੱਡ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਡਰੈੱਸ 'ਚ ਪ੍ਰਿਅੰਕਾ ਬੇਹੱਦ ਹੌਟ ਨਜ਼ਰ ਆ ਰਹੀ ਹੈ, ਉਥੇ ਹੀ ਨਿੱਕ ਲਾਈਟ ਯੈਲੋ ਸ਼ਰਟ 'ਚ ਦਿਖਾਈ ਦੇ ਰਹੇ ਹਨ। ਤਸਵੀਰਾਂ ਦੇਖ ਕੇ ਲੱਗ ਰਿਹਾ ਹੈ ਕਿ ਦੇਸੀ ਗਰਲ ਨੇ ਆਪਣੇ ਜਨਮਦਿਨ ਪਾਰਟੀ ਨੂੰ ਖੂਬ ਇੰਜੁਆਏ ਕੀਤਾ ਹੈ। ਨਿੱਕ ਜੋਨਸ ਨੇ ਵੀ ਪ੍ਰਿਅੰਕਾ ਦੀ ਇਸ ਬਰਥਡੇ ਡਰੈੱਸ 'ਚ ਇਕ ਵੀਡੀਓ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ 'ਚ ਵੀਡੀਓ ਪੋਸਟ ਕਰ ਉਸ 'ਤੇ ਲਿਖਿਆ, ''ਬਰਥਡੇ ਗਰਲ ਇਨ ਰੈੱਡ।'' ਪ੍ਰਿਅੰਕਾ ਦਾ ਬਰਥਡੇ ਕੇਕ ਵੀ ਬਹੁਤ ਸਪੈਸ਼ਲ ਸੀ। ਪੰਜ ਲੇਅਰਸ ਵਾਲੇ ਇਸ ਕੇਕ ਨੂੰ ਗੋਲਡਨ ਅਤੇ ਰੈੱਡ ਨਾਲ ਸਜਾਇਆ ਗਿਆ ਸੀ। ਜਿਸ 'ਤੇ ਉੱਪਰ ਦੀ ਵੱਲ ਪ੍ਰਿਅੰਕਾ ਦਾ ਨੇਮ ਟੈਗ ਲੱਗਾ ਸੀ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਪ੍ਰਿਅੰਕਾ ਦਾ ਇਹ ਪਹਿਲਾ ਜਨਮਦਿਨ ਸੀ, ਜਿਸ ਨੂੰ ਖਾਸ ਬਣਾਉਣ 'ਚ ਨਿਕ ਜੋਨਸ ਨੇ ਕੋਈ ਕਸਰ ਨਹੀਂ ਛੱਡੀ।