FacebookTwitterg+Mail

'ਦਿ ਸਕਾਈ ਇਜ਼ ਪਿੰਕ' ਦੇ ਪ੍ਰਮੋਸ਼ਨ ਦੌਰਾਨ ਪ੍ਰਿਅੰਕਾ ਦੀਆਂ ਅੱਖਾਂ ’ਚੋਂ ਨਿਕਲੇ ਅੱਥਰੂ, ਵੀਡੀਓ

priyanka chopra cannot hold back her tears at the sky is pink premiere
16 September, 2019 10:41:07 AM

ਮੁੰਬਈ(ਬਿਊਰੋ)- ਦੇਸੀ ਗਰਲ ਪ੍ਰਿਅੰਕਾ ਚੋਪੜਾ ਆਪਣੀ ਫਿਲਮ 'ਦਿ ਸਕਾਈ ਇਜ਼ ਪਿੰਕ' ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋਨਾਲੀ ਬੋਸ ਦੇ ਨਿਰਦੇਸ਼ਨ ’ਚ ਬਣੀ ਇਸ ਫਿਲਮ ’ਚ ਪ੍ਰਿਅੰਕਾ ਚੋਪੜਾ, ਫਰਹਾਨ ਅਖਤਰ ਤੋਂ ਇਲਾਵਾ ਜ਼ਾਇਰਾ ਵਸੀਮ ਅਤੇ ਰੋਹਿਤ ਸਰਾਫ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਫਿਲਮ ਦੇ ਪ੍ਰਸ਼ੰਸਕ ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਪ੍ਰਿਅੰਕਾ ਜ਼ੋਰ-ਸ਼ੋਰ ਨਾਲ ਫਿਲਮ ਦਾ ਪ੍ਰਮੋਸ਼ਨ ਕਰ ਰਹੀ ਹੈ। ‘ਦਿ ਸਕਾਈ ਇਜ਼ ਪਿੰਕ’ ਦੇ ਪ੍ਰਮੋਸ਼ਨ ਦੌਰਾਨ ਪ੍ਰਿਅੰਕਾ ਚੋਪੜਾ ਦੇ ਰੌਣ ਦੀ ਇਕ ਵੀਡੀਓ ਸਾਹਮਣੇ ਆਈ ਹੈ। ਹਾਲ ਹੀ ’ਚ 'ਦਿ ਸਕਾਈ ਇਜ਼ ਪਿੰਕ' ਦਾ ਟੋਰਾਂਟੋ ਫਿਲਮ ਫੈਸਟੀਵਲ (TIFF) ’ਚ ਪ੍ਰੀਮੀਅਰ ਰੱਖਿਆ ਗਿਆ। ਇਸ ਦੌਰਾਨ ਪ੍ਰਿਅੰਕਾ ਚੋਪੜਾ, ਅਫਗਾਨ ਅਖਤਰ ਅਤੇ ਸੋਨਾਲੀ ਬੋਸ ਸਮੇਤ ਕਈ ਕਲਾਕਾਰ ਪਹੁੰਚੇ। 'ਦਿ ਸਕਾਈ ਇਜ਼ ਪਿੰਕ' ਦੇਖਣ ਤੋਂ ਬਾਅਦ, ਪ੍ਰੀਮੀਅਰ 'ਤੇ ਮੌਜੂਦ ਸਾਰੇ ਲੋਕਾਂ ਨੇ ਫਿਲਮ ਦੀ ਤਾਰੀਫ ਕੀਤੀ ਅਤੇ ਡਾਇਰੈਕਟਰ ਸੋਨਾਲੀ ਬੋਸ ਸਮੇਤ ਸਟਾਰਕਾਸਟ ਨੇ ਇਕ-ਦੂਜੇ ਨੂੰ ਗਲੇ ਲਗਾ ਕੇ ਵਧਾਈ ਦਿੱਤੀ।


ਇਸ ਦੌਰਾਨ ਇਕ ਸਹਿਯੋਗੀ ਕਲਾਕਾਰ ਨਾਲ ਗਲੇ ਮਿਲਣ ਤੋਂ ਬਾਅਦ ਪ੍ਰਿਅੰਤਾ ਰੌਣ ਲੱਗੀ। ਉਸ ਦੇ ਰੌਣ ਦਾ ਵੀਡੀਓ viralbhayani ਨੇ ਆਪਣੇ ਇੰਸਟਾਗ੍ਰਾਮ ’ਤੇ ਵੀ ਸ਼ੇਅਰ ਕੀਤਾ ਹੈ। ਪ੍ਰਿਅੰਕਾ ਦੇ ਰੌਣ ਦਾ ਇਹ ਵੀਡੀਓ ਕਾਫੀ ਚਰਚਾ ’ਚ ਵੀ ਹੈ। ਟੋਰਾਂਟੋ ਫਿਲਮ ਫੈਸਟੀਵਲ ਵਿਚ ਪ੍ਰਿਅੰਕਾ ਨੇ ਕਿਹਾ,‘‘ਉਹ ਪਹਿਲੀ ਵਾਰ ਕਿਸੇ ਹਿੰਦੀ ਫਿਲਮ ਲਈ ਨਿਰਮਾਤਾ ਦੀ ਭੂਮਿਕਾ ਨਿਭਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਫਿਲਮ ਦੀ ਸਕ੍ਰਿਪਟ ਬਹੁਤ ਪਸੰਦ ਆਈ। ਉਹ ਸਕ੍ਰਿਪਟ ਤੋਂ ਪ੍ਰਭਾਵਿਤ ਹੋਈ ਸੀ ਅਤੇ ਇਸ ਨੂੰ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦੀ ਸੀ। ਅਜਿਹੀ ਸਥਿਤੀ ’ਚ, ਉਨ੍ਹਾਂ ਨੇ ਇਸ ਫਿਲਮ ਨੂੰ ਆਪਣੀ ਬਾਲੀਵੁੱਡ ’ਚ ਵਾਪਸੀ ਲਈ ਚੁਣਿਆ ਹੈ।’’ ਫਿਲਮ 'ਦਿ ਸਕਾਈ ਇਜ਼ ਪਿੰਕ' ਦੇ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਫਿਲਮ ਅਤੇ ਪ੍ਰਿਅੰਕਾ ਚੋਪੜਾ ਸੁਰਖੀਆਂ 'ਚ ਹੈ। ਦੱਸ ਦੇਈਏ ਕਿ ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ, ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਫਿਲਮ 25 ਦੇਸ਼ਾਂ ’ਚ ਰਿਲੀਜ਼ ਹੋ ਰਹੀ ਹੈ।


Tags: Priyanka ChopraTearsThe Sky Is PinkTorontoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari