ਮੁੰਬਈ(ਬਿਊਰੋ)— ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਨਿਊਯਾਰਕ 'ਚ ਹੈ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਆਪਣੇ ਗਲੈਮਰਸ ਲੁੱਕ 'ਚ ਇਕ ਈਵੈਂਟ 'ਚ ਪਹੁੰਚੀ। ਇਸ ਸਮਾਰੋਹ 'ਚ ਉਸ ਨਾਲ ਰਿਐਲਿਟੀ ਟੀ. ਵੀ. ਸਟਾਰ ਤੇ ਸੋਸ਼ਲਿਸਟ ਕਿਮ ਕਾਰਦਰਸ਼ੀਆਂ ਵੀ ਨਜ਼ਰ ਆਈ।
ਪ੍ਰਿਯੰਕਾ ਨੇ ਈਵੈਂਟ 'ਚ ਮੈਟਲਿਕ ਕਲਰ ਦੀ ਬੈਕਲੈੱਸ ਸਕਿਵੈਂਸ ਡਰੈੱਸ ਪਾਈ ਸੀ। ਡਰੈੱਸ ਨਾਲ ਉਸ ਨੇ ਡਾਇਮੰਡ ਨੈੱਕਲੇਸ ਨੂੰ ਟੀਮ ਅਪ ਕੀਤਾ ਸੀ।
ਪ੍ਰਿਯੰਕਾ ਚੋਪੜਾ ਨੇ ਡਰੈੱਸ ਨਾਲ ਨਿਊਡ ਕਲਰ ਦੀ ਹੀਲਸ ਪਾਈ ਸੀ। ਇਸ ਪੂਰੇ ਲੁੱਕ ਨੂੰ ਬਿਹਤਰ ਬਣਾਉਣ ਲਈ ਅਦਾਕਾਰਾ ਨੇ ਸਮੋਕੀ ਆਈ ਮੇਕਅੱਪ ਤੇ ਸਟ੍ਰੇਟ ਹੇਅਰ ਬਣਾਏ ਸਨ।
ਕਿਮ ਕਰਦਸ਼ੀਆਂ ਨੇ ਵ੍ਹਾਈਟ ਕਲਰ ਦੀ ਡਰੈੱਸ ਪਾਈ ਸੀ, ਜਿਸ ਨਾਲ ਉਸ ਨੇ ਸਿਲਵਰ ਜਿਊਲਰੀ ਨੂੰ ਪਾਇਆ ਸੀ।
ਇਸ ਤੋਂ ਇਲਾਵਾ ਪ੍ਰਿਯੰਕਾ ਈਵੈਂਟ 'ਚ ਆਪਣੀ ਡਾਈਮੰਡ ਦੀ ਰਿੰਗ ਨੂੰ ਮੀਡੀਆ 'ਚ ਫਲਾਂਟ ਕੀਤਾ। ਈਵੈਂਟ 'ਚ ਕਿਮ ਤੇ ਪ੍ਰਿਯੰਕਾ ਦੀ ਸਪੈਸ਼ਲ ਕੈਮਿਸਟਰੀ ਦੇਖਣ ਨੂੰ ਮਿਲੀ।