FacebookTwitterg+Mail

ਪ੍ਰਿਅੰਕਾ ਦਾ ਟੁੱਟਿਆ ਦਿਲ, ਨਹੀਂ ਮਿਲ ਸਕੀ ਡਾਕਟਰੇਟ ਦੀ ਆਨਰੇਰੀ ਡਿਗਰੀ

priyanka chopra heartbroken
24 December, 2017 08:35:10 PM

ਮੁੰਬਈ (ਬਿਊਰੋ)— ਬਰੇਲੀ ਇੰਟਰਨੈਸ਼ਨਲ ਯੂਨੀਵਰਸਿਟੀ 24 ਦਸੰਬਰ ਨੂੰ ਇਕ ਪ੍ਰੋਗਰਾਮ 'ਚ ਪ੍ਰਿਅੰਕਾ ਚੋਪੜਾ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਦੇਣ ਵਾਲੀ ਸੀ। ਪ੍ਰਿਅੰਕਾ ਵੀ ਇਸ ਲਈ ਕਾਫੀ ਉਤਸ਼ਾਹਿਤ ਸੀ। ਦੱਸਣਯੋਗ ਹੈ ਕਿ ਪ੍ਰਿਅੰਕਾ ਦਾ ਬਚਪਨ ਬਰੇਲੀ 'ਚ ਹੀ ਬਤੀਤ ਹੋਇਆ ਹੈ ਤੇ ਉਹ ਲਗਭਗ 5 ਸਾਲਾਂ ਬਾਅਦ ਆਪਣੇ ਗ੍ਰਹਿ ਨਗਰ ਪਹੁੰਚਣ ਵਾਲੀ ਸੀ ਪਰ ਕਿਸਮਤ ਜਾਂ ਇੰਝ ਕਹਿ ਲਓ ਕਿ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ। ਸੰਘਣੀ ਧੁੰਦ ਕਾਰਨ ਪ੍ਰਿਅੰਕਾ ਦੀ ਫਲਾਈਟ ਸਮੇਂ ਸਿਰ ਰਵਾਨਾ ਨਹੀਂ ਹੋ ਸਕੀ, ਜਿਸ ਦੇ ਚਲਦਿਆਂ ਉਹ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਈ। ਇਸ ਨਾਲ ਉਹ ਕਾਫੀ ਦੁਖੀ ਹੈ ਤੇ ਇਸ ਬਾਰੇ ਟਵੀਟ ਵੀ ਕੀਤਾ ਹੈ।

ਪ੍ਰਿਅੰਕਾ ਨੇ ਕਿਹਾ, 'ਮੈਨੂੰ ਬਹੁਤ ਦੱਖ ਹੈ ਕਿ ਮੈਂ ਬਰੇਲੀ ਇੰਟਰਨੈਸ਼ਨਲ ਯੂਨੀਵਰਸਿਟੀ 'ਚ ਅੱਜ (ਐਤਵਾਰ) ਵਿਅਕਤੀਗਤ ਰੂਪ ਨਾਲ ਮੌਜੂਦ ਹੋ ਕੇ ਡਾਕਟਰੇਟ ਦੀ ਆਨਰੇਰੀ ਡਿਗਰੀ ਹਾਸਲ ਨਹੀਂ ਕਰ ਸਕੀ। ਮੇਰੀ ਟੀਮ ਨੇ ਉਥੇ ਜਾਣ ਲਈ ਹੋਰ ਸਾਰੇ ਸੰਭਾਵਿਤ ਬਦਲਾਂ ਦਾ ਵੀ ਪਤਾ ਲਗਾਏਗਾ ਪਰ ਧੁੰਦ ਨੇ ਅੱਜ ਲਈ ਸਾਰੀਆਂ ਯੋਜਨਾਵਾਂ 'ਤੇ ਪਾਣੀ ਫੇਰ ਦਿੱਤਾ। ਮੈਂ ਨਾ ਸਿਰਫ ਆਨਰੇਰੀ ਡਾਕਟਰੇਟ ਦੀ ਡਿਗਰੀ ਹਾਸਲ ਕਰਨ, ਸਗੋਂ ਪੁਰਾਣੇ ਦੋਸਤਾਂ ਤੇ ਪਰਿਵਾਰ ਨਾਲ ਮਿਲਣ ਲਈ ਉਤਸ਼ਾਹਿਤ ਹਾਂ ਤੇ ਸ਼ਹਿਰ ਨਾਲ ਲਗਾਅ ਮੇਰੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੈ।'
ਯੂਨੀਵਰਸਿਟੀ ਦੇ ਚਾਂਸਲਰ ਕੇਸ਼ਵ ਕੁਮਾਰ ਅਗਰਵਾਲ, ਕੇਂਦਰੀ ਵਾਤਾਵਰਣ ਮੰਤਰੀ ਹਰਸ਼ਵਰਧਨ ਤੇ ਉੱਤਰ ਪ੍ਰਦੇਸ਼ ਦੇ ਵਿੱਤ ਮੰਤਰੀ ਰਾਜੇਸ਼ ਅਗਰਵਾਲ ਦੀ ਮੌਜੂਦਗੀ 'ਚ ਦੇਸੀ ਗਰਲ ਨੂੰ ਸਨਮਾਨਿਤ ਕੀਤਾ ਜਾਣਾ ਸੀ।


Tags: Priyanka Chopra Bareilly University Doctorate Degree ਪ੍ਰਿਅੰਕਾ ਚੋਪੜਾ ਡਾਕਟਰੇਟ ਡਿਗਰੀ