FacebookTwitterg+Mail

ਦਿੱਲੀ ਦੇ ਵੱਧਦੇ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹੋਈ ਪ੍ਰਿਅੰਕਾ ਚੋਪੜਾ ਨੇ ਲੋਕਾਂ ਨੂੰ ਕੀਤੀ ਇਹ ਅਪੀਲ

priyanka chopra highlights delhi pollution with mask selfie
04 November, 2019 09:54:03 AM

ਮੁੰਬਈ(ਬਿਊਰੋ)- ਦਿੱਲੀ- ਐੱਨ.ਸੀ.ਆਰ. ਵਿਚ ਧੁੰਦ ਦੀ ਸੰਘਣੀ ਚਾਦਰ ਛਾਈ ਹੋਈ ਹੈ। ਐੱਨ.ਸੀ.ਆਰ. ਦੇ ਸਾਰੇ ਸ਼ਹਿਰਾਂ ਦੀ ਹਵਾ ਬੇਹੱਦ ਖਰਾਬ ਹੈ। ਇਸ ਪ੍ਰਦੂਸ਼ਣ ਨਾਲ ਸਿਰਫ ਆਮ ਲੋਕ ਹੀ ਨਹੀਂ ਸਗੋਂ ਬਾਲੀਵੁੱਡ ਸਿਤਾਰੇ ਵੀ ਪ੍ਰਭਾਵਿਤ ਹਨ। ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਨੈੱਟਫਲਿਕਸ ਫਿਲਮ ‘ਦਿ ਵਹਾਇਟ ਟਾਈਗਰ’ ਦੀ ਸ਼ੂਟਿੰਗ ਦਿੱਲੀ ’ਚ ਕਰ ਰਹੀ ਹੈ। ਉਨ੍ਹਾਂ ਨੇ ਵੱਧਦੇ ਪ੍ਰਦੂਸ਼ਣ ’ਤੇ ਚਿੰਤਾ ਜਤਾਈ ਹੈ।


ਪ੍ਰਿਅੰਕਾ ਚੋਪੜਾ ਨੇ ਇੰਸਟਾਗ੍ਰਾਮ ’ਤੇ ਚਿਹਰੇ ’ਤੇ ਮਾਸਕ ਅਤੇ ਅੱਖਾਂ ’ਤੇ ਚਸ਼ਮਾ ਲਗਾਏ ਹੋਏ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਪ੍ਰਿਅੰਕਾ ਨੇ ਆਪਣੇ ਪੋਸਟ ਵਿਚ ਲਿਖਿਆ,‘ ‘ਦਿ ਵਹਾਇਟ ਟਾਈਗਰ’ ਦੇ ਸ਼ੂਟ ਦਾ ਦਿਨ। ਇਸ ਸ਼ਹਿਰ ਵਿਚ ਫਿਲਹਾਲ ਸ਼ੂਟਿੰਗ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ, ਮੈਨੂੰ ਸਮਝ ਨਹੀਂ ਆਉਂਦਾ ਕਿ ਲੋਕ ਇਨ੍ਹਾਂ ਹਾਲਾਤਾਂ ਵਿਚ ਇੱਥੇ ਰਹਿ ਕਿਵੇਂ ਰਹੇ ਹਨ। ਸ਼ੁੱਕਰ ਹੈ ਕਿ ਸਾਡੇ ਕੋਲ ਏਅਰ ਪਿਊਰੀਫਾਇਰ ਅਤੇ ਮਾਸਕ ਵਰਗੀਆਂ ਸਹੂਲਤਾਂ ਹਨ। ਗਰੀਬਾਂ ਅਤੇ ਬੇਘਰਾਂ ਲਈ ਦੁਆਵਾਂ ਕਰੋ। ਸਾਰੇ ਲੋਕ ਆਪਣਾ ਧਿਆਨ ਰੱਖਣ।’
Punjabi Bollywood Tadka
ਇਸ ਤੋਂ ਪਹਿਲਾਂ ਅਰਜੁਨ ਰਾਮਪਾਲ ਨੇ ਟਵੀਟ ਕਰ ਦੱਸਿਆ ਸੀ ਕਿ ਦਿੱਲੀ ਵਿਚ ਹਾਲਤ ਹੁਣ ਕਿੰਨੀ ਖਰਾਬ ਹੈ। ਉਨ੍ਹਾਂ ਨੇ ਲਿਖਿਆ,‘‘ਹੁਣੇ-ਹੁਣੇ ਦਿੱਲੀ ਪਹੁੰਚਿਆ ਹਾਂ। ਇੱਥੇ ਦੀ ਹਵਾ ਬਿਲਕੁੱਲ ਸਾਹ ਲੈਣ ਦੇ ਕਾਬਿਲ ਨਹੀਂ ਹੈ। ਸ਼ਹਿਰ ਦੀ ਅੱਜ ਜੋ ਹਾਲਤ ਹੋ ਗਈ ਹੈ। ਪ੍ਰਦੂਸ਼ਣ ਸਾਫ ਨਜ਼ਰ ਆ ਰਿਹਾ ਹੈ, ਚਾਰੇ ਪਾਸੇ ਧੁੰਧ ਛਾਈ ਹੋਈ ਹੈ। ਲੋਕਾਂ ਨੇ ਮਾਸਕ ਲਗਾ ਕੇ ਰੱਖਿਆ ਹੈ। ਅਖੀਰ ਕਿਸੇ ਨੂੰ ਜਗਾਉਣ ਲਈ ਅਤੇ ਸਹੀ ਕਦਮ ਚੁੱਕਣ ਲਈ ਕਿੰਨੀਆਂ ਹੋਰ ਤਬਾਹੀਆਂ ਦੀ ਜ਼ਰੂਰਤ ਹੈ? ਸਾਨੂੰ ਦੱਸੋ ਜੇਕਰ ਅਸੀਂ ਲੋਕ ਗਲਤ ਹਾਂ? ਦਿੱਲੀ ਬਚਾਓ।’’
Punjabi Bollywood Tadka


Tags: Priyanka ChopraDelhi PollutionMask SelfieSmog

About The Author

manju bala

manju bala is content editor at Punjab Kesari