ਮੁੰਬਈ— ਸਟਾਰ ਵਰਲਡ ਦੇ ਮਸ਼ਹੂਰ ਟੀ. ਵੀ. ਸ਼ੋਅ 'ਕੌਫੀ ਵਿਦ ਕਰਨ' 'ਚ ਇਸ ਐਤਵਾਰ ਦੇਸੀ ਗਰਲ ਪ੍ਰਿਅੰਕਾ ਚੋਪੜਾ ਆਪਣੀ ਜ਼ਿੰਦਗੀ ਨਾਲ ਜੁੜੀਆਂ ਨਿੱਜੀ ਗੱਲਾਂ ਦਾ ਖੁਲਾਸਾ ਕਰਦੀ ਨਜ਼ਰ ਆਵੇਗੀ। ਸਟਾਰ ਵਰਲਡ ਨੇ ਸੋਸ਼ਲ ਮੀਡੀਆ 'ਤੇ ਕਰਨ ਨਾਲ ਪ੍ਰਿਅੰਕਾ ਦੇ ਇਸ ਐਪੀਸੋਡ ਦੇ ਪ੍ਰੋਮੋ ਸ਼ੇਅਰ ਕੀਤੇ ਹਨ। ਪ੍ਰਿਅੰਕਾ ਪ੍ਰੋਮੋ 'ਚ ਵਿਆਹ ਤੋਂ ਲੈ ਕੇ ਜ਼ਿੰਦਗੀ ਨਾਲ ਜੁੜੇ ਬੇਹੱਦ ਨਿੱਜੀ ਸਵਾਲਾਂ ਦਾ ਖੁੱਲ੍ਹ ਕੇ ਜਵਾਬ ਦਿੰਦੀ ਨਜ਼ਰ ਆ ਰਹੀ ਹੈ।