ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਅੱਜਕਲ ਅਮਰੀਕੀ ਗਾਇਕ ਨਿਕ ਜੋਨਸ ਨਾਲ ਵਿਆਹ ਅਤੇ ਮੰਗਣੀ ਦੀਆਂ ਖਬਰਾਂ ਨੂੰ ਲੈ ਕੇ ਲਾਈਮਲਾਈਟ 'ਚ ਛਾਈ ਹੋਈ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਹਾਲੀਵੁੱਡ ਅਦਾਕਾਰ ਏਲਨ ਪੋਵੈੱਲ ਨਾਲ ਲਿਪਲੌਕ ਕਰਦੀ ਦਿਖਾਈ ਦੇ ਰਹੀ ਹੈ।
ਦਰਅਸਲ ਉਨ੍ਹਾਂ ਦੀਆਂ ਇਹ ਵੀਡੀਓਜ਼ ਟੀ. ਵੀ. ਸੀਰੀਜ਼ 'ਕਵਾਂਟਿਕੋ' ਸੀਜ਼ਨ 3 ਦੀ ਹੈ, ਜਿਨ੍ਹਾਂ 'ਚ ਹਮੇਸ਼ਾ ਵਾਂਗ ਪ੍ਰਿਯੰਕਾ 'ਐਲਕਸ ਪੈਰਿਸ਼' ਦੇ ਕਿਰਦਾਰ ਨੂੰ ਨਿਭਾਉਂਦੀ ਦਿਖਾਈ ਦੇ ਰਹੀ ਹੈ।
ਇੰਸਟਾਗ੍ਰਾਮ 'ਤੇ ਪ੍ਰਿਯੰਕਾ ਦੇ ਫੈਨ ਪੇਜ਼ ਨੇ ਕਿਸਿੰਗ ਸੀਨਜ਼ ਦੀਆਂ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿੱਥੇ 'ਐਲਕਸ' ਭਾਵ ਪ੍ਰਿਯੰਕਾ ਅਤੇ 'ਮਾਈਕ' ਵਿਚਕਾਰ ਬੋਲਡ ਲਿਪਲੌਕ ਨਜ਼ਰ ਆ ਰਿਹਾ ਹੈ। ਇਨ੍ਹਾਂ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਜਦੋਂ ਪ੍ਰਿਯੰਕਾ ਦਾ ਲਿਪਲੌਕ ਚਰਚਾ ਦਾ ਵਿਸ਼ਾ ਬਣਿਆ ਹੋਵੇ, ਬਲਕਿ ਇਸ ਸ਼ੋਅ ਦੇ ਬੀਤੇ ਸੀਜ਼ਨਜ਼ 'ਚ ਵੀ ਪ੍ਰਿਯੰਕਾ ਲਿਪਲੌਕ ਸੀਨਜ਼ ਦੇ ਕੇ ਚਰਚਾ ਖੱਟ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਬੋਲਡ ਸੀਨਜ਼ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।