FacebookTwitterg+Mail

ਤਾਂ ਇਹ ਹੈ 'ਕਵਾਂਟੀਕੋ ਸੀਜ਼ਨ 2' 'ਚ ਪ੍ਰਿਅੰਕਾ ਚੋਪੜਾ ਦੀ ਲੁੱਕ ਤੇ ਕਿਰਦਾਰ (ਦੇਖੋ ਤਸਵੀਰਾਂ)

    1/4
13 August, 2016 05:16:24 PM

ਮੁੰਬਈ— ਪ੍ਰਿਅੰਕਾ ਚੋਪੜਾ ਜਦੋਂ ਤੋਂ 'ਕਵਾਂਟੀਕੋ' ਨਾਲ ਜੁੜੀ ਹੈ, ਅੰਤਰਰਾਸ਼ਟਰੀ ਪੱਧਰ 'ਤੇ ਉਸ ਨੇ ਇਕ ਨਵੀਂ ਪਛਾਣ ਹਾਸਲ ਕਰ ਲਈ ਹੈ ਤੇ ਦੁਨੀਆ ਭਰ 'ਚ ਉਸ ਦੀ ਪ੍ਰਸਿੱਧੀ 'ਚ ਚਾਰ ਚੰਨ ਲੱਗ ਗਏ ਹਨ। ਛੇਤੀ ਹੀ 'ਕਵਾਂਟੀਕੋ ਸੀਜ਼ਨ 2' ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ 'ਚ ਉਸ ਦੇ ਕਿਰਦਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਇਕ ਵਾਰ ਫਿਰ ਉਹ ਐਲੇਕਸ ਪੈਰਿਸ਼ ਦੇ ਕਿਰਦਾਰ 'ਚ ਹੋਵੇਗੀ। ਪ੍ਰਿਅੰਕਾ ਨੇ ਪਿਛਲੇ ਹਫਤੇ 'ਕਵਾਂਟੀਕੋ ਸੀਜ਼ਨ 2' ਦੀ ਤਸਵੀਰ ਰਿਲੀਜ਼ ਕਰਕੇ ਕੁਝ ਰਾਜ਼ ਖੋਲ੍ਹੇ ਸਨ।

ਇਸ ਸੀਜ਼ਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਤੋਂ ਉਸ ਦੇ ਤੇਵਰ ਇਕ ਦਮ ਸਾਫ ਹੋ ਜਾਂਦੇ ਹਨ। ਨਵੇਂ ਸੀਜ਼ਨ 'ਚ ਉਹ ਸੀ. ਆਈ. ਏ. ਏਜੰਟ ਦਾ ਕਿਰਦਾਰ ਨਿਭਾਏਗੀ ਤੇ ਇਸ ਵਾਰ ਵੀ ਉਹ ਜਿਸ ਮਿਸ਼ਨ 'ਤੇ ਨਿਕਲਗੀ। ਉਹ ਆਸਾਨ ਨਹੀਂ ਹੋਵੇਗਾ। ਪਿਛਲੇ ਸੀਜ਼ਨ 'ਚ ਉਹ ਐੱਫ. ਬੀ. ਆਈ. ਏਜੰਟ ਬਣੀ ਸੀ, ਜਿਸ ਨੂੰ ਏਜੰਸੀ 'ਚੋਂ ਕੱਢ ਦਿੱਤਾ ਗਿਆ ਸੀ। ਉਂਝ ਇਨ੍ਹੀਂ ਦਿਨੀਂ ਪ੍ਰਿਅੰਕਾ ਚੋਪੜਾ ਕੋਲ ਬੇਸ਼ੱਕ ਬਾਲੀਵੁੱਡ 'ਚ ਕੋਈ ਕੰਮ ਨਾ ਹੋਵੇ ਪਰ ਹਾਲੀਵੁੱਡ ਫਿਲਮ 'ਬੇਵਾਚ' 'ਚ ਉਹ ਨੈਗੇਟਿਵ ਕਿਰਦਾਰ ਨਿਭਾਅ ਰਹੀ ਹੈ।


Tags: ਪ੍ਰਿਅੰਕਾ ਚੋਪੜਾ ਕਵਾਂਟੀਕੋ ਸੀਜ਼ਨ 2 Priyanka Chopra Quantico Season 2