ਮੁੰਬਈ- ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਨਾਂ ਕਮਾਉਣ ਵਾਲੀ ਪ੍ਰਿਯੰਕਾ ਚੋਪੜਾ ਜਲਦ ਇੰਡੀਆ ਆਉਣ ਵਾਲੀ ਹੈ। ਖ਼ਬਰਾਂ ਦੀ ਮੰਨੀਏ ਤਾਂ ਪ੍ਰਿਯੰਕਾ ਨੇ ਕੁਝ ਬਾਲੀਵੁੱਡ ਪ੍ਰੋਜੈਕਟ ਸਾਈਨ ਕੀਤੇ ਹਨ, ਜਿਸ ਦੀ ਸ਼ੂਟਿੰਗ ਲਈ ਉਹ ਖਾਸਤੌਰ 'ਤੇ ਇੰਡੀਆ ਆ ਰਹੀ ਹੈ। ਉਨ੍ਹਾਂ ਪ੍ਰੋਜੈਕਟ ਨੂੰ ਲੈ ਕੇ ਅਜੇ ਵੀ ਬਾਲੀਵੁੱਡ 'ਚ ਹਲਚਲ ਹੋਣੀ ਸ਼ੁਰੂ ਹੋ ਗਈ ਹੈ। ਇਸੇ ਵਿੱਚ ਹਾਲ ਹੀ 'ਚ 34 ਸਾਲ ਦੀ ਪ੍ਰਿਯੰਕਾ ਨੇ ਇਕ ਇੰਟਰਵਿਊ ਵੀ ਦਿੱਤਾ ਹੈ ਜਿਸ 'ਚ ਉਨ੍ਹਾਂ ਨੇ ਆਪਣੀ ਨਿਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਕਈ ਤਜ਼ੁਰਬੇ ਵੀ ਸ਼ੇਅਰ ਕੀਤੇ ਸਨ।
ਤੁਹਾਨੂੰ ਦੱਸ ਦਈਏ ਕਿ ਵਿਆਹ ਦੇ ਸਵਾਲ 'ਤੇ ਪ੍ਰਿਯੰਕਾ ਨੇ ਕਿਹਾ,''ਮੇਰੇ ਵਿਆਹ ਨੂੰ ਲੈ ਕੇ ਮਾਂ ਨਾਲ ਗੱਲ ਨਹੀਂ ਹੁੰਦੀ। ਉਹ ਇਨ੍ਹਾਂ ਸਭ ਮਾਮਲਿਆਂ ਨੂੰ ਲੈ ਕੇ ਪਰੇਸ਼ਾਨ ਨਹੀਂ ਰਹਿੰਦੀ ਹੈ, ਉਨ੍ਹਾਂ ਨੇ ਖੁਦ ਵੀ ਬਹੁਤ ਦੇਰੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੇ ਆਪਣੇ ਕਰਿਅਰ ਅਤੇ ਪੜ੍ਹਾਈ ਨੂੰ ਪਹਿਲ ਦਿੱਤੀ ਸੀ। ਮਾਂ ਮੈਨੂੰ ਕਹਿ ਚੁੱਕੀ ਹੈ ਕਿ ਜਦੋਂ ਸਮਾਂ ਆਵੇਗਾ ਤਾਂ ਮੈਨੂੰ ਵਿਆਹ ਦਾ ਕਹਿ ਦੇਵੇਗੀ।''