FacebookTwitterg+Mail

ਅਮਰੀਕਾ ’ਚ ਪ੍ਰਿਅੰਕਾ ਚੋਪੜਾ ਦੀ ਧੁੰਮ, ਚੋਟੀ ਦੀਆਂ 100 ਸ਼ਖ਼ਸੀਅਤਾਂ ’ਚ ਸ਼ਾਮਲ

priyanka chopra most powerful asian who live in america
03 May, 2019 12:50:21 PM

ਮੁੰਬਈ (ਬਿਊਰੋ) — ਟਾਈਮ ਮੈਗਜ਼ੀਨ ਦੀਆਂ 100 ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸ਼ਖਤੀਅਤਾਂ ਦੀ ਸੂਚੀ 'ਚ ਸ਼ਾਮਲ ਹੋਣ ਤੋਂ ਬਾਅਦ ਪ੍ਰਿਯੰਕਾ ਚੋਪੜਾ ਦੀ ਗਿਣਤੀ ਹੁਣ ਅਮਰੀਕਾ 'ਚ ਰਹਿਣ ਵਾਲੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਏਸ਼ੀਆਈ ਲੋਕਾਂ 'ਚ ਵੀ ਹੋ ਗਈ ਹੈ। ਅਮਰੀਕਾ ਸੰਸਕ੍ਰਿਤ 'ਤੇ ਪ੍ਰਭਾਵ ਪਾਉਣ ਵਾਲੇ ਏਸ਼ੀਆਈ ਤੇ ਪ੍ਰਸ਼ਾਂਤ ਮਹਾਸਾਗਰ ਖੇਤਰ ਦੇ ਲੋਕਾਂ ਦੀ ਇਹ ਦੂਜੀ ਸੂਚੀ ਗੋਲਡ ਹਾਊਸ ਨੇ ਜ਼ਾਰੀ ਕੀਤੀ ਹੈ।
Punjabi Bollywood Tadka
ਪ੍ਰਿਯੰਕਾ ਚੋਪੜਾ ਦੇ ਭਾਰਤੀ ਫਿਲਮਾਂ ਤੋਂ ਦੂਰ ਹੋਣ ਤੇ ਅਮਰੀਕੀ ਐਂਟਰਟੇਨਮੈਂਟ ਇੰਡਸਟਰੀ 'ਚ ਸਰਗਰਮ ਹੋਣ ਤੋਂ ਬਾਅਦ ਉਸ ਦੀ ਬ੍ਰਾਂਡ ਵੈਲਿਊ ਵਿਦੇਸ਼ 'ਚ ਲਗਾਤਾਰ ਵਧਦੀ ਰਹੀ ਹੈ। ਪਹਿਲਾ ਉਸ ਦਾ ਨਾਂ ਟਾਈਮ ਮੈਗਜ਼ੀਨ ਦੀਆਂ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਸੂਚੀ 'ਚ ਸ਼ਾਮਲ ਹੋਇਆ। ਫਿਰ ਉਹ 'ਵੈਰਾਇਟੀ ਮੈਗਜ਼ੀਨ' ਦੀ ਪ੍ਰਭਾਵਸ਼ਾਲੀ ਮਹਿਲਾਵਾਂ ਦੀ ਸੂਚੀ 'ਚ ਸ਼ਾਮਲ ਹੋਈ। ਪੀਪਲ ਮੈਗਜ਼ੀਨ ਦੀ ਵਿਸ਼ਵ ਦੀ ਸਭ ਤੋਂ ਪ੍ਰਭਾਵਸ਼ਾਲੀ 25 ਮਹਿਲਾਵਾਂ ਦੀ ਸੂਚੀ 'ਚ ਵੀ ਪ੍ਰਿਯੰਕਾ ਨੂੰ ਜਗ੍ਹਾ ਮਿਲੀ ਹੈ।
Punjabi Bollywood Tadka
ਹੁਣ ਗੋਲਡ ਹਾਊਸ ਵਲੋਂ ਜ਼ਾਰੀ ਪ੍ਰਭਾਵਸ਼ਾਲੀ ਏਸ਼ੀਆਈ ਤੇ ਪ੍ਰਸ਼ਾਂਤ ਮਹਾਸਾਗਰ ਖੇਤਰ ਦੇ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਉਸ ਸਮੇਂ ਜ਼ਾਰੀ ਹੋਈ ਹੈ, ਜਦੋਂ ਅਮਰੀਕਾ 'ਚ ਏਸ਼ੀਆਈ ਤੇ ਅਮਰੀਕੀ ਸੱਭਿਆਤਾ ਦੇ ਸਨਮਾਨ ਦਾ ਮਹੀਨਾ, ਏਸ਼ੀਅਨ ਅਮਰੀਕਨ ਹੇਰੀਟੇਜ ਮੰਥ ਸ਼ੁਰੂ ਹੋਣ ਜਾ ਰਿਹਾ ਹੈ।

Punjabi Bollywood Tadka

ਇਸ ਸੂਚੀ 'ਚ ਮੀਡੀਆ ਤੇ ਐਂਟਰਚੇਨਮੈਂਟ ਤੋਂ ਇਲਾਵਾ ਕਾਰੋਬਾਰ, ਟੈਕਨੋਲਾਜੀ, ਸਮਾਜਿਤ ਸਰਗਰਮਤਾ ਤੇ ਸਿਆਸਤ ਨਾਲ ਜੁੜੇ ਲੋਕ ਸ਼ਾਮਲ ਹਨ। ਪ੍ਰਿਯੰਕਾ ਚੋਪੜਾ ਤੋਂ ਇਲਾਵਾ ਜਿਹੜੇ ਮਸ਼ਹੂਰ ਲੋਕ ਇਸ ਸੂਚੀ 'ਚ ਸ਼ਾਮਲ ਹਨ, ਉਨ੍ਹਾਂ 'ਚ ਸੈਂਡ੍ਰਾ ਓ, ਕੋਰੀਆਈ ਬੈਂਡ ਬੀ. ਟੀ. ਐੱਸ, ਸੈਲੀਬ੍ਰਿਟੀ ਸ਼ੈੱਫ ਸਾਮਿਨ ਨੁਸਰਤ, ਓਲੰਪਿਕ ਖਿਡਾਰੀ ਨੈਥਮ ਚੇਨ, ਡਬਲ. ਯੂ. ਐੱਮ. ਈ. ਦੀ ਟੇਰੇਸਾ ਕਿੰਗ ਲੋਵ, ਅਮੇਜਨ ਸਟੂਡੀਓਜ ਦੇ ਟੈਲੀਵਿਜ਼ਨ ਹੈੱਡ ਅਲਬਰਟ ਚੇਂਗ ਅਤੇ ਸੀਨੇਟਰ ਕਮਲਾ ਹੈਰਿਸ਼ ਸ਼ਾਮਲ ਹਨ।
Punjabi Bollywood Tadka
ਦੂਜੇ ਪਾਸੇ, ਮੁੰਬਈ 'ਚ ਪ੍ਰਿਯੰਕਾ ਚੋਪੜਾ ਦੇ ਭਰਾ ਸਿਧਾਰਥ ਚੋਪੜਾ ਦਾ ਵਿਆਹ ਮੁਲਤਵੀ ਹੋਣ ਦੀ ਚਰਚਾ ਹੈ। ਜਦੋਂ ਕਿ ਉਸ ਦੀ ਮੰਗਣੀ ਦੀਆਂ ਸਾਰੀਆਂ ਰਮਸਾਂ ਹੋ ਚੁੱਕੀਆਂ ਸਨ। ਪ੍ਰਿਯੰਕਾ ਚੋਪੜਾ ਆਪਣੀ ਹੋਣ ਵਾਲੀ ਭਾਬੀ ਇਸ਼ਿਤਾ ਕੁਮਾਰ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਕਰ ਚੁੱਕੀ ਹੈ। ਇਹ ਸਾਰੀਆਂ ਹਲਚਲਾਂ ਇਸ਼ਿਤਾ ਦੇ ਹਸਪਤਾਲ 'ਚ ਭਰਤੀ ਹੋਣ ਤੋਂ ਬਾਅਦ ਹੀ ਸ਼ੁਰੂ ਹੋਈਆਂ।

Punjabi Bollywood Tadka


Tags: Priyanka ChopraMost Powerful AsianAmericaBollywood Celebrity

Edited By

Sunita

Sunita is News Editor at Jagbani.