FacebookTwitterg+Mail

ਖਾਨ ਤੇ ਕਪੂਰ ਪਰਿਵਾਰ ਤੋਂ ਇਲਾਵਾ ਪ੍ਰਿਅੰਕਾ ਨੇ ਇਨ੍ਹਾਂ ਨੂੰ ਦਿੱਤਾ ਵਿਆਹ ਦਾ ਸੱਦਾ

priyanka chopra nick jonas   wedding guest list revealed
02 November, 2018 08:58:34 AM

ਮੁੰਬਈ(ਬਿਊਰੋ)— ਸਾਲ ਦੇ ਆਖਰੀ ਦੋ ਮਹੀਨੇ ਰਹਿ ਗਏ ਹਨ ਤੇ ਹਰ ਕੋਈ ਕੁਝ ਖਾਸ ਕਰਨ ਦੀ ਪੂਰੀ ਤਿਆਰੀ ਕਰ ਰਿਹਾ ਹੈ। ਫਿਰ ਬਾਲੀਵੁੱਡ ਇਸ 'ਚ ਕਿਵੇਂ ਪਿੱਛੇ ਰਹਿ ਸਕਦਾ ਹੈ। ਇਹ ਸਾਲ ਜਾਂਦੇ-ਜਾਂਦੇ ਬਾਲੀਵੁੱਡ ਦੇ ਤਿੰਨ ਵੱਡੇ ਵਿਆਹ ਦੀਪਿਕਾ-ਰਣਵੀਰ, ਪ੍ਰਿਅੰਕਾ-ਨਿੱਕ ਜੋਨਸ ਤੇ ਕਪਿਲ ਸ਼ਰਮਾ-ਗਿਨੀ ਚਤੁਰਥ ਜਿਹੇ ਈਵੈਂਟ ਦੇ ਕੇ ਜਾ ਰਿਹਾ ਹੈ। ਦੀਪਿਕਾ-ਰਣਵੀਰ ਨਾਲ ਪ੍ਰਿਅੰਕਾ ਤੇ ਨਿਕ ਦਾ ਵਿਆਹ ਵੀ ਲਗਾਤਾਰ ਸੁਰਖੀਆਂ 'ਚ ਹੈ। ਹਾਲ ਹੀ 'ਚ ਪ੍ਰਿਅੰਕਾ ਦਾ ਬ੍ਰਾਈਡਲ ਸ਼ਾਵਰ ਨਿਊਯਾਰਕ 'ਚ ਹੋਇਆ, ਜਿੱਥੇ ਹਾਲੀਵੁੱਡ ਦੇ ਕਈ ਸਟਾਰਸ ਮੌਜੂਦ ਸਨ।

Image result for Priyanka Chopra, Nick Jonas

ਹੁਣ ਵਾਰੀ ਹੈ ਵਿਆਹ ਦੇ ਮਹਿਮਾਨਾਂ ਦੀ, ਜਿਸ ਦੀ ਲਿਸਟ ਸਾਹਮਣੇ ਆ ਚੁੱਕੀ ਹੈ। ਤੁਸੀਂ ਵੀ ਇਹੀ ਸੋਚ ਰਹੇ ਹੋਵੇਗੇ ਕਿ ਪ੍ਰਿਅੰਕਾ ਚੋਪੜਾ ਦੇ ਵਿਆਹ 'ਚ ਆਖਿਰ ਕੌਣ-ਕੌਣ ਨਜ਼ਰ ਆਉਣ ਵਾਲਾ ਹੈ ਤਾਂ ਇਸ ਦਾ ਜਵਾਬ ਹੈ ਬਾਲੀਵੁੱਡ ਸਾਰਾ। ਜੀ ਹਾਂ, ਦੇਸੀ ਗਰਲ ਦੇ ਵਿਆਹ 'ਚ ਕਪੂਰ ਖਾਨਦਾਨ ਤੋਂ ਲੈ ਕੇ ਖਾਨ ਸੁਪਰ ਸਟਾਰਸ ਤੱਕ ਸਭ ਨਜ਼ਰ ਆ ਸਕਦੇ ਹਨ। ਪਿਅ੍ਰੰਕਾ ਨੇ ਆਪਣੇ ਵਿਆਹ ਦਾ ਸੱਦਾ ਸਲਮਾਨ ਖਾਨ ਨੂੰ ਵੀ ਭੇਜਿਆ ਹੈ। ਸਲਮਾਨ ਨਾਲ ਇਹ ਇਨਵੀਟੇਸ਼ਨ ਪੂਰੇ ਖਾਨ ਪਰਿਵਾਰ ਲਈ ਹੈ।

Image result for Priyanka Chopra, Nick Jonas
ਖਬਰਾਂ ਮੁਤਾਬਕ ਪੀਸੀ ਦੇ ਵਿਆਹ 'ਚ ਰਣਬੀਰ ਕਪੂਰ, ਕੈਟਰੀਨਾ ਕੈਫ, ਫਰਹਾਨ ਅਖਤਰ, ਆਲੀਆ ਭੱਟ, ਸਿਧਾਰਥ ਮਲਹੋਤਰਾ ਵਰਗੇ ਹੋਰ ਵੀ ਕਈ ਵੱਡੇ ਸਟਾਰਸ ਆਉਣਗੇ। ਆਪਣੇ ਵਿਆਹ 'ਚ ਪ੍ਰਿਅੰਕਾ ਡਿਜ਼ਾਈਨਰ ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤਾ ਲਹਿੰਗਾ ਪਾਵੇਗੀ।

Image result for Priyanka Chopra, Nick Jonas


Tags: Priyanka Chopra Nick Jonas Wedding Guest List Deepika Padukone Ranveer Singh Salman Khan Arpita Khan Alia Bhatt Ranbir Kapoor Farhan Akhtar Katrina Kaif Sidharth Roy Kapur

About The Author

sunita

sunita is content editor at Punjab Kesari