FacebookTwitterg+Mail

ਕਰੋੜਾਂ 'ਚ ਹੈ ਪ੍ਰਿਅੰਕਾ-ਨਿੱਕ ਦੇ ਆਲੀਸ਼ਾਨ ਬੰਗਲੇ ਦੀ ਕੀਮਤ, ਦੇਖੋ ਸ਼ਾਨਦਾਰ ਤਸਵੀਰਾਂ

priyanka chopra nick jonas
16 June, 2019 12:27:45 PM

ਮੁੰਬਈ(ਬਿਊਰੋ)— ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਅਕਸਰ ਆਪਣੀਆਂ ਰੋਮਾਂਟਿਕ ਤਸਵੀਰਾਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਬੀਤੇ ਦਿਨੀਂ ਪ੍ਰਿਅੰਕਾ ਸੋਹਰੇ ਘਰ ਪਹੁੰਚੀ ਹੈ। ਪ੍ਰਿਅੰਕਾ ਨੇ ਸੋਹਰੇ ਘਰ ਪਹੁੰਚਦੇ ਹੀ ਇੰਸਟਾਗ੍ਰਾਮ 'ਤੇ ਇਕ ਸੈਲਫੀ ਅਪਲੋਡ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ 'ਸਵੀਟ ਹੋਮ' ਲਿਖਿਆ।
Punjabi Bollywood Tadka
ਜਿੱਥੇ ਇਕ ਪਾਸੇ ਫੈਨਜ਼ ਉਨ੍ਹਾਂ ਦੀਆਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਫੈਨਜ਼ ਪ੍ਰਿਅੰਕਾ ਦੇ ਸੋਹਰੇ ਘਰ ਦੀਆਂ ਤਸਵੀਰਾਂ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਆਓ ਦੇਖਦੇ ਹਾਂ ਪ੍ਰਿਅੰਕਾ ਦੇ ਘਰ ਦੇ ਅੰਦਰ ਦੀਆਂ ਕੁਝ ਤਸਵੀਰਾਂ...
Punjabi Bollywood Tadka
ਨਿੱਕ ਨੇ ਇਸ ਘਰ ਨੂੰ ਪ੍ਰਿਅੰਕਾ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਖਰੀਦਿਆ ਸੀ। ਨਿੱਕ-ਪ੍ਰਿਅੰਕਾ ਦਾ ਘਰ ਕਾਫੀ ਸਿੰਪਲ, ਸੋਬਰ ਅਤੇ ਏਲੀਗੇਂਟ ਹੈ, ਜੋ ਪ੍ਰਿਅੰਕਾ ਅਤੇ ਨਿੱਕ ਦੀ ਪਰਸਨੈਲਿਟੀ ਨਾਲ ਮੈਚ ਕਰਦਾ ਹੈ।
Punjabi Bollywood Tadka
ਇਹ ਘਰ ਜਿੰਨਾ ਅੰਦਰ ਤੋਂ ਸ਼ਾਨਦਾਰ ਹੈ, ਉਨ੍ਹਾਂ ਹੀ ਕੀਮਤੀ ਵੀ ਹੈ। ਇਸ ਘਰ ਦੀ ਕੀਮਤ 6.5 ਮਿਲੀਅਨ ਡਾਲਰ ਯਾਨੀ 45 ਕਰੋੜ ਰੁਪਏ ਹੈ। ਇਸ ਘਰ 'ਚ 5 ਕਮਰੇ, 4 ਬਾਥਰੂਮ ਅਤੇ ਇਕ ਖੂਬਸੂਰਤ ਪੂਲ ਹੈ। ਘਰ 'ਚ ਕਾਫੀ ਹਰਿਆਲੀ ਹੈ ਅਤੇ ਇਹ ਸ਼ੋਰ-ਸ਼ਰਾਬੇ ਤੋਂ ਦੂਰ ਹੈ।
Punjabi Bollywood Tadka
ਪ੍ਰਿਅੰਕਾ ਦੇ ਕੰਮ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਜਲਦ ਹੀ ਫਿਲਮ 'ਸਕਾਈ ਇਜ਼ ਪਿੰਕ' 'ਚ ਨਜ਼ਰ ਆਉਣ ਵਾਲੀ ਹੈ, ਜਿਸ ਦੀ ਸ਼ੂਟਿੰਗ ਹੋ ਚੁੱਕੀ ਹੈ। 'ਸਕਾਈ ਇਜ਼ ਪਿੰਕ' 11 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ।
Punjabi Bollywood Tadka

Punjabi Bollywood Tadka


Tags: Priyanka ChopraNick JonasHome PicsBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari