FacebookTwitterg+Mail

ਬੁਆਏਫਰੈਂਡ ਦੇ ਹੱਥਾਂ 'ਚ ਹੱਥ ਪਾ ਕੇ ਘੁੰਮਦੀ ਨਜ਼ਰ ਆਈ ਪ੍ਰਿਅੰਕਾ ਚੋਪੜਾ

priyanka chopra nick jonas
12 June, 2018 01:56:18 PM

ਮੁੰਬਈ (ਬਿਊਰੋ)— ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਵਿਵਾਦਾਂ ਤੋਂ ਇਲਾਵਾ ਅਮਰੀਕੀ ਸਿੰਗਰ ਤੇ ਐਕਟਰ ਨਾਲ ਅਫੇਅਰ ਨੂੰ ਲੈ ਕੇ ਵੀ ਸੁਰਖੀਆਂ 'ਚ ਹੈ। ਪ੍ਰਿਅੰਕਾ ਦੇ ਇਸ ਅਫੇਅਰ ਦੀਆਂ ਖਬਰਾਂ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤਕ ਸੁਰਖੀਆਂ 'ਚ ਹਨ। ਦੋਵਾਂ ਨੂੰ ਕਈ ਵਾਰ ਇਕੱਠਿਆਂ ਦੇਖਿਆ ਜਾ ਚੁੱਕਾ ਹੈ।Punjabi Bollywood Tadkaਹੁਣ ਇਨ੍ਹਾਂ ਦੋਵਾਂ ਦੀਆਂ ਤਾਜ਼ਾ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਪ੍ਰਿਅੰਕਾ, ਨਿਕ ਜੋਨਸ ਦਾ ਹੱਥ ਫੜੀ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾਂ ਹੀ ਨਿਕ ਨੇ ਪ੍ਰਿਅੰਕਾ ਦੀ ਇਕ ਤਸਵੀਰ 'ਤੇ ਕੁਮੈਂਟ ਕਰਦਿਆਂ ਦਿਲ ਦਾ ਇਮੋਜੀ ਬਣਾਇਆ ਸੀ।Punjabi Bollywood Tadkaਪ੍ਰਿਅੰਕਾ ਤੇ ਨਿਕ ਦੀਆਂ ਵਾਇਰਲ ਹੋ ਰਹੀਆਂ ਇਹ ਤਸਵੀਰਾਂ ਨਿਕ ਦੇ ਕਜ਼ਨ ਦੇ ਵਿਆਹ ਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪ੍ਰਿਅੰਕਾ ਪੀਲੇ-ਸੁਨਹਿਰੀ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ, ਉਥੇ ਨਿਕ ਕੋਟ-ਪੈਂਟ 'ਚ ਦਿਖਾਈ ਦੇ ਰਹੇ ਹਨ। ਦੱਸਣਯੋਗ ਹੈ ਕਿ ਪ੍ਰਿਅੰਕਾ ਉਮਰ 'ਚ ਨਿਕ ਤੋਂ 10 ਸਾਲ ਵੱਡੀ ਹੈ। ਨਿਕ ਜਿਥੇ ਅਜੇ 25 ਸਾਲ ਦੇ ਹਨ, ਉਥੇ ਪ੍ਰਿਅੰਕਾ 35 ਸਾਲ ਦੀ ਹੈ।Punjabi Bollywood Tadka

ਕਵਾਂਟੀਕੋ ਦੇ ਸੈੱਟ 'ਤੇ ਹੋਈ ਸੀ ਨਿਕ ਨਾਲ ਪਹਿਲੀ ਮੁਲਾਕਾਤ
ਨਿਕ ਨਾਲ ਪ੍ਰਿਅੰਕਾ ਦੀ ਪਹਿਲੀ ਮੁਲਾਕਾਤ ਟੀ. ਵੀ. ਸੀਰੀਜ਼ 'ਕਵਾਂਟੀਕੋ' ਦੇ ਸੈੱਟ 'ਤੇ ਇਕ ਕਾਮਨ ਫਰੈਂਡ ਰਾਹੀਂ ਹੋਈ ਸੀ। ਇਸ ਤੋਂ ਬਾਅਦ 2017 'ਚ ਦੋਵੇਂ ਮੈੱਟ ਗਾਲਾ ਇਵੈਂਟ 'ਚ ਇਕੱਠੇ ਨਜ਼ਰ ਆਏ। ਦੋਵਾਂ ਨੂੰ ਬੇਸਬਾਲ ਮੈਚ ਦੌਰਾਨ ਵੀ ਇਕੱਠਿਆਂ ਦੇਖਿਆ ਜਾ ਚੁੱਕਾ ਹੈ। ਹਾਲਾਂਕਿ ਪ੍ਰਿਅੰਕਾ ਤੇ ਨਿਕ ਦੋਵਾਂ 'ਚੋਂ ਕਿਸੇ ਨੇ ਇਸ ਗੱਲ ਨੂੰ ਕਬੂਲ ਨਹੀਂ ਕੀਤਾ ਹੈ ਕਿ ਉਹ ਇਕ-ਦੂਜੇ ਨਾਲ ਰਿਲੇਸ਼ਨਸ਼ਿਪ 'ਚ ਹਨ। ਦੱਸਣਯੋਗ ਹੈ ਕਿ ਪ੍ਰਿਅੰਕਾ ਦੀ ਮਾਂ ਮਧੂ ਚੋਪੜਾ ਕਹਿ ਚੁੱਕੀ ਹੈ ਕਿ ਉਹ ਕਿਸੇ ਵਿਦੇਸ਼ੀ ਨਾਲ ਪ੍ਰਿਅੰਕਾ ਦੀ ਜੋੜੀ ਦੀ ਕਪਲਨਾ ਵੀ ਨਹੀਂ ਕਰ ਸਕਦੀ।​​​​​​​Punjabi Bollywood TadkaPunjabi Bollywood Tadka


Tags: Priyanka Chopra Nick Jonas Boyfriend Hollywood Singer Quantico

Edited By

Rahul Singh

Rahul Singh is News Editor at Jagbani.