FacebookTwitterg+Mail

ਅਗਲੇ ਸਾਲ ਨਹੀਂ, ਸਗੋਂ ਅਗਲੇ ਮਹੀਨੇ ਹੋਵੇਗਾ ਪ੍ਰਿਅੰਕਾ-ਨਿਕ ਦਾ ਵਿਆਹ

priyanka chopra nick jonas
11 November, 2018 03:54:46 PM

ਮੁੰਬਈ (ਬਿਊਰੋ)— ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਛੇਤੀ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਇਹ ਇਕ ਰਾਇਲ ਵੈਡਿੰਗ ਹੈ, ਜਿਸ ਦਾ ਸਾਰੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੋਵਾਂ ਕਲਾਕਾਰਾਂ ਨੇ ਘੱਟ ਸਮੇਂ 'ਚ ਹੀ ਆਪਣੇ ਰਿਸ਼ਤੇ ਨੂੰ ਕਾਫੀ ਮਜ਼ਬੂਤ ਬਣਾ ਲਿਆ ਹੈ। ਦੋਵਾਂ ਦਾ ਵਿਆਹ ਪਹਿਲਾਂ ਜਨਵਰੀ 2019 'ਚ ਹੋਣ ਜਾ ਰਿਹਾ ਸੀ ਪਰ ਬਾਅਦ 'ਚ ਤਰੀਕ ਇਸੇ ਸਾਲ ਦਸੰਬਰ 'ਚ ਰੱਖੀ ਗਈ। ਪ੍ਰਿਅੰਕਾ ਤੇ ਨਿਕ 2 ਦਸੰਬਰ, 2018 ਨੂੰ ਵਿਆਹ ਕਰਵਾਉਣਗੇ। ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਦੋਵੇਂ ਅਗਲੇ ਸਾਲ ਜਨਵਰੀ 'ਚ ਵਿਆਹ ਕਰਨ ਜਾ ਰਹੇ ਹਨ।

Punjabi Bollywood Tadka

ਦੋਵੇਂ ਜਲਦ ਤੋਂ ਜਲਦ ਵਿਆਹ ਕਰਵਾਉਣਾ ਚਾਹੁੰਦੇ ਹਨ। ਇਕ-ਦੂਜੇ ਨੂੰ ਡੇਟ ਕਰਨ ਦੇ ਕੁਝ ਮਹੀਨਿਆਂ ਬਾਅਦ ਹੀ ਦੋਵਾਂ ਨੇ ਮੰਗਣੀ ਕਰ ਲਈ। ਇਸ ਤੋਂ ਬਾਅਦ ਵਿਆਹ ਦੀਆਂ ਵੀ ਖਬਰਾਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ। ਬਾਅਦ 'ਚ ਛੇਤੀ ਹੀ ਵਿਆਹ ਦੀ ਤਰੀਕ ਵੀ ਤੈਅ ਕਰ ਦਿੱਤੀ ਗਈ। ਨਿਕ ਪਹਿਲਾਂ ਹੀ ਪ੍ਰਿਅੰਕਾ ਨਾਲ ਵਿਆਹ ਦੀ ਇੱਛਾ ਜ਼ਾਹਿਰ ਕਰਦੇ ਆਏ ਹਨ। ਉਥੇ ਤਾਜ਼ਾ ਰਿਪੋਰਟਸ ਮੁਤਾਬਕ ਪ੍ਰਿਅੰਕਾ ਵੀ ਇਹੀ ਚਾਹੁੰਦੀ ਹੈ ਕਿ ਉਸ ਦਾ ਵਿਆਹ ਛੇਤੀ ਨਿਕ ਨਾਲ ਹੋ ਜਾਵੇ ਤਾਂ ਕਿ ਦੋਵੇਂ ਆਪਣੀ ਪਰਿਵਾਰਕ ਜ਼ਿੰਦਗੀ 'ਚ ਅੱਗੇ ਵਧਣ। ਦੋਵਾਂ ਮੁਤਾਬਕ ਉਨ੍ਹਾਂ ਵਿਚਾਲੇ ਪਿਆਰ ਹੈ ਤੇ ਇਸ ਪਿਆਰ ਨੂੰ ਸਹੀ ਦਿਸ਼ਾ ਦੇਣ ਦਾ ਸਹੀ ਸਮਾਂ ਵੀ ਇਹੀ ਹੈ।

ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਉਮੀਦ ਇਹ ਕੀਤੀ ਜਾ ਰਹੀ ਹੈ ਕਿ ਇਹ ਇਕ ਗਰੈਂਡ ਵੈਡਿੰਗ ਸਾਬਿਤ ਹੋਵੇਗੀ। ਤਾਜ਼ਾ ਰਿਪੋਰਟਸ ਮੁਤਾਬਕ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਦੀ ਬੁਕਿੰਗ ਹੋ ਗਈ ਹੈ। ਇਹ ਇਕ ਮੈਗਜ਼ੀਨ ਨੂੰ 2.5 ਮਿਲੀਅਨ ਡਾਲਰ ਯਾਨੀ ਕਿ 19 ਕਰੋੜ ਰੁਪਏ 'ਚ ਵੇਚੀਆਂ ਗਈਆਂ ਹਨ।

ਦੱਸਣਯੋਗ ਹੈ ਕਿ ਇਹ ਜੋੜਾ ਇਸੇ ਸਾਲ 2 ਦਸੰਬਰ ਨੂੰ ਰਾਜਸਥਾਨ ਦੇ ਜੋਧਪੁਰ ਸਥਿਤ ਉਮੈਦ ਭਵਨ 'ਚ ਵਿਆਹ ਦੇ ਬੰਧਨ 'ਚ ਬੱਝ ਜਾਏਗਾ। ਉਂਝ ਵਿਆਹ ਦੇ ਵੈਨਿਊ ਨੂੰ ਲੈ ਕੇ ਵੀ ਕਈ ਸਾਰੀਆਂ ਕਿਆਸ ਲਗਾਈਆਂ ਜਾ ਰਹੀਆਂ ਹਨ। ਹੁਣ ਖਬਰਾਂ ਹਨ ਕਿ ਜਾਣਕਾਰੀ ਮੁਤਾਬਕ ਇਹ ਵਿਆਹ ਜੋਧਪੁਰ ਦੇ ਮਿਹਰਾਨਗੜ੍ਹ ਕਿਲੇ 'ਚ ਹੋ ਸਕਦਾ ਹੈ।


Tags: Priyanka Chopra Nick Jonas Marriage Bollywood Actress Hollywood Singer

Edited By

Rahul Singh

Rahul Singh is News Editor at Jagbani.