FacebookTwitterg+Mail

ਹਾਲੀਵੁੱਡ ਸ਼ੋਅ 'ਚ ਪ੍ਰਿਅੰਕਾ ਨੂੰ ਰਾਸ ਨਹੀਂ ਆਇਆ ਸੈਕਸ, ਬਿਆਨ ਕੀਤੀ ਸ਼ੂਟ ਦੀ ਹਾਲਤ (ਦੇਖੋ ਤਸਵੀਰਾਂ)

    1/10
22 September, 2015 10:34:13 PM
ਮੁੰਬਈ- ਅਭਿਨੇਤਰੀ ਪ੍ਰਿਅੰਕਾ ਚੋਪੜਾ ਦਾ ਪਹਿਲਾ ਹਾਲੀਵੁੱਡ ਸ਼ੋਅ 'ਕਵਾਂਟੀਕੋ' ਛੇਤੀ ਹੀ ਪ੍ਰਸਾਰਿਤ ਹੋਣ ਜਾ ਰਿਹਾ ਹੈ। ਇਸ ਸ਼ੋਅ 'ਚ ਪ੍ਰਿਅੰਕਾ ਨੇ ਹਾਲੀਵੁੱਡ ਅਭਿਨੇਤਾ ਨਾਲ ਕਈ ਲਵ-ਮੇਕਿੰਗ ਸੀਨ ਵੀ ਦਿੱਤੇ ਹਨ। ਪ੍ਰਿਅੰਕਾ ਮੁਤਾਬਕ ਇਨ੍ਹਾਂ ਸੀਨਜ਼ ਨੂੰ ਕਰਨਾ ਉਸ ਨੂੰ ਪਸੰਦ ਨਹੀਂ ਆਇਆ। ਉਸ ਨੇ ਇਸ ਲਈ ਇਕ ਘੰਟਾ ਸ਼ੂਟ ਕੀਤਾ, ਜੋ ਕਾਫੀ ਟੈਕਨੀਕਲ ਸੀ। ਇਹ ਬਾਹਰਲਾ ਸ਼ੋਅ ਹੈ।
ਇਸ ਲਈ ਇਸ ਤੋਂ ਵੱਧ ਕੁਝ ਹੋਰ ਨਹੀਂ ਕਰਨਾ ਪਿਆ, ਜੋ ਮੇਰੇ ਲਈ ਇਕ ਸਕੂਨ ਵਾਲੀ ਗੱਲ ਸੀ। ਉਹ ਅਜਿਹੇ ਸੀਨਜ਼ ਦੌਰਾਨ ਥੋੜ੍ਹੀ ਪ੍ਰੇਸ਼ਾਨ ਹੋ ਜਾਂਦੀ ਹੈ। ਉਸ ਨੂੰ ਅਜੀਬ ਲੱਗਦਾ ਹੈ ਪਰ ਇਹ ਸੀਨ ਉਸ ਦੇ ਕਿਰਦਾਰ ਦੀ ਡਿਮਾਂਡ ਸਨ, ਜਿਸ ਨੂੰ ਨਾਂਹ ਨਹੀਂ ਕੀਤਾ ਜਾ ਸਕਦਾ ਸੀ। ਪ੍ਰਿਅੰਕਾ ਇਸ ਸ਼ੋਅ 'ਚ ਇਕ ਐੱਫ. ਬੀ. ਆਈ. ਟ੍ਰੇਨੀ ਬਣੀ ਹੈ, ਜਿਸ ਨੂੰ ਜਾਸੂਸ ਵੀ ਕਿਹਾ ਜਾ ਰਿਹਾ ਹੈ। ਪ੍ਰਿਅੰਕਾ ਦਾ ਸ਼ੋਅ 27 ਸਤੰਬਰ ਤੋਂ ਪ੍ਰਸਾਰਿਤ ਹੋਵੇਗਾ। ਇਸ ਲਈ ਪ੍ਰਿਅੰਕਾ ਬੇਹੱਦ ਖੁਸ਼ ਹੈ ਪਰ ਨਾਲ ਹੀ ਘਬਰਾਈ ਵੀ ਹੋਈ ਹੈ। ਪ੍ਰਿਅੰਕਾ ਮੁਤਾਬਕ ਇਹ ਸ਼ੋਅ ਕਰਨਾ ਮੁਸ਼ਕਿਲ ਰਿਹਾ ਪਰ ਉਸ ਦਾ ਕਿਰਦਾਰ ਲੋਕਾਂ ਨੂੰ ਜ਼ਰੂਰ ਪਸੰਦ ਆਵੇਗਾ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਪ੍ਰਿਅੰਕਾ ਚੋਪੜਾ ਕਵਾਂਟੀਕੋ Priyanka Chopra Quantico Kissing Scenes