FacebookTwitterg+Mail

ਪ੍ਰਿਅੰਕਾ ਦੀ ਪਾਰਟੀ 'ਚ ਦਿਖਿਆ ਰੇਖਾ ਦਾ ਇਹ ਅੰਦਾਜ਼, ਪਤੀ ਨਾਲ ਪਹੁੰਚੀ ਮਾਧੁਰੀ (ਦੇਖੋ ਤਸਵੀਰਾਂ)

    1/13
29 April, 2017 12:45:16 PM
ਮੁੰਬਈ— ਹਾਲ ਹੀ 'ਚ ਅਮਰੀਕਾ ਤੋਂ 10 ਦਿਨਾਂ ਲਈ ਭਾਰਤ ਆਈ ਪ੍ਰਿਅੰਕਾ ਚੋਪੜਾ ਨੇ ਬੁੱਧਵਾਰ ਰਾਤ ਬਾਲੀਵੁੱਡ ਦੇ ਦੋਸਤਾਂ ਲਈ ਪਾਰਟੀ ਰੱਖੀ। ਇਸ 'ਚ ਰੇਖਾ ਤੇ ਮਾਧੁਰੀ ਦੀਕਸ਼ਿਤ ਵੀ ਪਹੁੰਚੀਆਂ। ਇਸ ਦੌਰਾਨ ਰੇਖਾ ਜਿਥੇ ਸਾੜ੍ਹੀ 'ਚ ਨਜ਼ਰ ਆਈ, ਉਥੇ ਮਾਧੁਰੀ ਦੀਕਸ਼ਿਤ ਗਾਊਨ 'ਚ ਦਿਖੀ। ਇਸ ਤੋਂ ਇਲਾਵਾ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਹੇਰਵੇ ਲੈਂਗਰ ਦੇ ਕਾਲੇ ਜੰਪਸੂਟ 'ਚ ਪਹੁੰਚੀ। ਪਾਰਟੀ 'ਚ ਪ੍ਰਿਅੰਕਾ ਚੋਪੜਾ ਨੇ ਰੋਹਿਤ ਗਾਂਧੀ ਤੇ ਰਾਹੁਲ ਖੰਨਾ ਦਾ ਡਿਜ਼ਾਈਨ ਕੀਤਾ ਲਾਈਟ ਪਿੰਕ ਜੰਪਸੂਟ ਪਹਿਨਿਆ।
ਪਾਰਟੀ 'ਚ ਕੰਗਣਾ ਰਣੌਤ ਨੇ ਡਿਜ਼ਾਈਨਰ ਸਚਿਨ ਐਂਡ ਬੌਬੀ ਦੀ ਪੀਲੇ ਰੰਗ ਦੀ ਡਰੈੱਸ ਪਹਿਨੀ। ਇਨ੍ਹਾਂ ਤੋਂ ਇਲਾਵਾ ਸੋਫੀ ਚੌਧਰੀ, ਤਮੰਨਾ ਭਾਟੀਆ, ਅਨਿਲ ਕਪੂਰ, ਰਿਸ਼ੀ ਕਪੂਰ, ਬੋਨੀ ਕਪੂਰ, ਅੱਬਾਸ-ਮਸਤਾਨ ਤੇ ਹੁਸੈਨ, ਆਸ਼ੂਤੋਸ਼ ਗੋਵਾਰੀਕਰ, ਦਿਵਿਆ ਖੋਸਲਾ, ਭੂਸ਼ਣ ਕੁਮਾਰ ਤੇ ਕਨਿਕਾ ਸਮੇਤ ਕਈ ਸਿਤਾਰੇ ਪਹੁੰਚੇ।

Tags: Priyanka Chopra Rekha Madhuri Dixit ਪ੍ਰਿਅੰਕਾ ਚੋਪੜਾ ਰੇਖਾ ਮਾਧੁਰੀ ਦੀਕਸ਼ਿਤ