FacebookTwitterg+Mail

ਪ੍ਰਿਅੰਕਾ ਨੇ ਮਨਾਈ ਨਿੱਕ ਜੋਨਸ ਨਾਲ ਪਹਿਲੀ ਦੀਵਾਲੀ, ਦੇਖੋ ਤਸਵੀਰਾਂ

priyanka chopra rings in first diwali  with hubby nick jonas
28 October, 2019 09:13:03 AM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਬੀਤੇ ਦਿਨ ਪਤੀ ਨਿੱਕ ਜੋਨਸ ਤੇ ਸੁਹਰੇ ਪਰਿਵਾਰ ਨਾਲ ਵਿਆਹ ਤੋਂ ਬਾਅਦ ਪਹਿਲੀ ਵਾਰ ਦੀਵਾਲੀ ਦਾ ਤਿਉਹਾਰ ਮਨਾਇਆ। ਪ੍ਰਿਅੰਕਾ ਤੇ ਨਿੱਕ ਦੀ ਇਕੱਠਿਆਂ ਦੀ ਇਹ ਪਹਿਲੀ ਦੀਵਾਲੀ ਸੀ। ਇਸ ਖਾਸ ਮੌਕੇ 'ਤੇ ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ਦੇ ਜ਼ਰੀਏ ਸਾਰਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਤੇ ਕਈ ਖੂਬਸੂਰਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
Punjabi Bollywood Tadka
ਇਸ ਦੌਰਾਨ ਪ੍ਰਿਅੰਕਾ ਚੋਪੜਾ ਸੁਨਹਿਰੀ ਰੰਗ ਦੀ ਸਾੜ੍ਹੀ 'ਚ ਨਜ਼ਰ ਆਈ। ਉਸ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਨਿੱਕ ਨਾਲ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਇਕ ਹੋਰ ਤਸਵੀਰ ਵਿਚ ਉਹ ਬਹੁਤ ਸਾਰੇ ਲੋਕਾਂ ਨਾਲ ਬੈਠੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ, ਉਸ ਨੇ ਦੀਵਾਲੀ ਦੇ ਮੌਕੇ 'ਤੇ ਆਪਣੇ ਘਰ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।
Punjabi Bollywood Tadka
ਇਸ ਦੇ ਨਾਲ ਪ੍ਰਿਅੰਕਾ ਨੇ ਇਕ ਕੈਪਸ਼ਨ ਵੀ ਦਿੱਤਾ। ਤਸਵੀਰ ਸਾਂਝੀ ਕਰਦਿਆਂ ਪ੍ਰਿਅੰਕਾ ਨੇ ਲਿਖਿਆ, 'ਜੋ ਵੀ ਦੀਵਾਲੀ ਮਨਾ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਇਸ ਦੀ ਮੁਬਾਰਕਬਾਦ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ...ਦੀਵਾਲੀ ਦੀਆਂ ਸ਼ੁੱਭਕਾਮਨਾਵਾਂ।'
Punjabi Bollywood Tadka


Tags: Priyanka ChopraFirst DiwaliNick JonasInstagram

About The Author

manju bala

manju bala is content editor at Punjab Kesari