FacebookTwitterg+Mail

ਪ੍ਰਿਅੰਕਾ ਦੇ ਘਰ 'ਚ ਇਕ ਵਾਰ ਫਿਰ ਵੱਜੇਗੀ ਸ਼ਹਿਨਾਈ, ਦੇਖੋ ਤਸਵੀਰਾਂ

priyanka chopra s brother siddharth chopra s roka ceremony
28 February, 2019 11:14:33 AM

ਜਲੰਧਰ(ਬਿਊਰੋ)— ਪਿਛਲੇ ਸਾਲ ਦਸੰਬਰ 'ਚ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਦਾ ਵਿਆਹ ਹੋਇਆ ਸੀ। ਹੁਣ ਇਕ ਵਾਰ ਫਿਰ ਉਨ੍ਹਾਂ ਦੇ ਘਰ 'ਚ ਸ਼ਹਿਨਾਈ ਵੱਜਣ ਵਾਲੀ ਹੈ। ਜਿਸ ਦੇ ਲਈ ਉਹ ਅਮਰੀਕਾ ਤੋਂ ਭਾਰਤ ਪਰਤੀ ਹੈ।

Punjabi Bollywood Tadka
ਦਰਅਸਲ ਪ੍ਰਿਅੰਕਾ ਤੋਂ ਬਾਅਦ ਹੁਣ ਉਨ੍ਹਾਂ  ਦੇ ਛੋਟੇ ਭਰਾ ਸਿਧਾਰਥ ਚੋਪੜਾ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ।  

Punjabi Bollywood Tadka
ਹਾਲ ਹੀ 'ਚ ਸਿਧਾਰਥ ਦਾ ਰੋਕਾ ਹੋਇਆ ਹੈ। ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਫੰਕਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka
ਇਸ ਫੰਕਸ਼ਨ ਲਈ ਪ੍ਰਿਅੰਕਾ ਆਪਣੇ ਪਤੀ ਨਿੱਕ ਜੋਨਸ ਨਾਲ ਦਿੱਲੀ ਪਹੁੰਚੀ ਅਤੇ ਆਪਣੇ ਸੋਸ਼ਲ ਮੀਡੀਆ 'ਤੇ ਇਹ ਗੁੱਡ ਨਿਊਜ਼ ਪੋਸਟ ਕੀਤੀ।

Punjabi Bollywood Tadka
 ਪ੍ਰਿਅੰਕਾ ਨੇ ਇਸ ਪੋਸਟ 'ਚ ਵਿੱਸ਼ ਕਰਦੇ ਹੋਏ ਸਿਧਾਰਥ ਦੀ ਮੰਗੇਤਰ ਈਸ਼ਿਤਾ ਦਾ ਪਰਿਵਾਰ 'ਚ ਸਵਾਗਤ ਕੀਤਾ ਅਤੇ ਕਿਹਾ ਕਿ ਦੋਵੇਂ ਇਕੱਠੇ ਬੇਹੱਦ ਖੂਬਸੂਰਤ ਲੱਗਦੇ ਹਨ।

Punjabi Bollywood Tadka
ਦੱਸ ਦੇਈਏ ਕਿ ਪ੍ਰਿਅੰਕਾ ਦਾ ਵਿਆਹ ਪਿੱਛਲੇ ਸਾਲ ਹਾਲੀਵੁੱਡ ਸਿੰਗਰ-ਐਕਟਰ ਨਿੱਕ ਜੋਨਸ ਨਾਲ ਜੋਧਪੁਰ 'ਚ ਹੋਇਆ ਸੀ।

Punjabi Bollywood Tadka

Punjabi Bollywood Tadka


Tags: Priyanka Chopra Siddharth Chopra Roka Ceremony Ishita Kumar Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.