ਲੰਡਨ (ਬਿਊਰੋ) — '72ਵੇਂ ਕਾਨਸ ਫਿਲਮ ਫੈਸਟੀਵਲ' ਦੀ ਸ਼ੁਰੂਆਤ 14 ਮਈ ਤੋਂ ਹੋ ਚੁੱਕੀ ਹੈ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਦੇ ਸਟਾਰਸ ਰੈੱਡ ਕਾਰਪੇਟ 'ਤੇ ਹੁਸਨ ਦੇ ਜਲਵੇ ਬਿਖੇਰੇਦੇ ਨਜ਼ਰ ਆ ਰਹੇ ਹਨ। ਇਸ ਫੈਸਟੀਵਲ 'ਚ ਭਾਰਤ ਵਲੋਂ ਹਿਨਾ ਖਾਨ ਨੇ ਪਹਿਲਾ ਸ਼ਿਰਕਤ ਕੀਤੀ।

ਉਥੇ ਹੀ ਵੀਰਵਾਰ ਨੂੰ ਦੀਪਿਕਾ ਪਾਦੂਕੋਣ, ਕੰਗਨਾ ਰਣੌਤ ਤੇ ਪ੍ਰਿਯੰਕਾ ਚੋਪੜਾ ਨੇ ਰੈੱਡ ਕਾਰਪੇਟ 'ਤੇ ਸ਼ਿਰਕਤ ਕੀਤੀ।

'ਕਾਨਸ ਫਿਲਮ ਫੈਸਟੀਵਲ' ਦੀ ਰੈੱਡ ਕਾਰਪੇਟ 'ਤੇ ਪ੍ਰਿਯੰਕਾ ਨੇ ਮਹਿਰੂਨ ਤੇ ਬਲੈਕ ਸ਼ਾਇਨੀ ਗਾਊਨ 'ਚ ਬੋਲਡ ਅਦਾਵਾਂ ਨਾਲ ਹੁਸਨ ਦਾ ਜਲਵਾ ਬਿਖੇਰਿਆ।

ਦੱਸ ਦਈਏ ਕਿ ਇਸ ਈਵੈਂਟ 'ਚ ਦੇਸੀ ਗਰਲ 'Roberto Cavalli' ਦੇ ਖੂਬਸੂਰਤ ਗਾਊਨ ਪਾਇਆ ਸੀ।

ਪ੍ਰਿਯੰਕਾ ਦੇ ਮੇਕਅੱਪ ਦੀ ਗੱਲ ਕਰੀਏ ਤਾਂ ਉਸ ਨੇ ਲਾਈਟ ਮੇਕਅੱਪ ਦੇ ਨਾਲ ਬਹਿਤਰੀਨ ਆਈਲੇਨਰ ਤੇ ਪਿੰਕ ਕਲਰ ਦੀ ਲਿਪਸਟਿਕ ਲਾਈ ਸੀ, ਜੋ ਉਸ ਦੀ ਲੁੱਕ ਨੂੰ ਚਾਰ ਚੰਨ ਲਾ ਰਿਹਾ ਸੀ।

ਪ੍ਰਿਯੰਕਾ ਨੇ ਕਾਤਿਲਾਨਾ ਅੰਦਾਜ਼ 'ਚ ਕੈਮਰੇ ਅੱਗੇ ਆ ਕੇ ਖੂਬ ਪੋਜ਼ ਦਿੱਤੇ।

ਪ੍ਰਿਯੰਕਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

ਉਸ ਦੀ ਇਸ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।





