FacebookTwitterg+Mail

ਹੁਣ ਲੰਡਨ 'ਚ ਲੱਗਿਆ 'ਦੇਸੀ ਗਰਲ' ਦਾ ਵੈਕਸ ਸਟੈਚੂ

priyanka chopra s wax statue unveiled at london madame tussauds
19 June, 2019 01:08:05 PM

ਮੁੰਬਈ(ਬਿਊਰੋ)—ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੇ 15 ਸਾਲ ਤੋਂ ਜ਼ਿਆਦਾ ਦੇ ਫਿਲਮੀ ਕਰੀਅਰ 'ਚ 50 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਬਾਲੀਵੁੱਡ ਤੋਂ ਬਾਅਦ ਹਾਲੀਵੁੱਡ 'ਚ ਵੀ ਕੰਮ ਕੀਤਾ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਅਮਰੀਕਨ ਸਿੰਗਰ ਨਿੱਕ ਜੋਨਸ ਨਾਲ ਵਿਆਹ ਕਰਵਾਉਣ ਤੋਂ ਬਾਅਦ ਪ੍ਰਿਅੰਕਾ ਚੋਪੜਾ ਹੋਰ ਜ਼ਿਆਦਾ ਚਰਚਾ 'ਚ ਰਹਿਣ ਲੱਗੀ ਹੈ। ਹੁਣ ਉਨ੍ਹਾਂ ਦੀ ਸਫਲਤਾ 'ਚ ਇਕ ਹੋਰ ਚੀਜ਼ ਸ਼ਾਮਲ ਹੋ ਗਈ ਹੈ।
Punjabi Bollywood Tadka
ਹਾਲ 'ਚ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਪ੍ਰਿਅੰਕਾ ਚੋਪੜਾ ਦੇ ਵੈਕਸ ਸਟੈਚੂ ਦਾ ਉਦਘਾਟਨ ਕੀਤਾ ਗਿਆ। ਖਬਰਾਂ ਮੁਤਾਬਕ ਇਸ ਮੌਕੇ 'ਤੇ ਪ੍ਰਿਅੰਕਾ ਚੋਪੜਾ ਲੰਡਨ 'ਚ ਨਹੀਂ ਸੀ। ਇਸ ਸਟੈਚੂ ਦੀਆਂ ਤਸਵੀਰਾਂ ਨੂੰ ਪ੍ਰਿਅੰਕਾ ਚੋਪੜਾ ਦੀ ਟੀਮ ਨੇ ਇੰਸਟਾਗ੍ਰਾਮ ਅਕਾਊਂਟ ਅਤੇ ਮੈਡਮ ਤੁਸਾਦ ਦੇ ਆਫਿਸ਼ਲ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ।
Punjabi Bollywood Tadka
ਦੱਸ ਦੇਈਏ ਕਿ ਲੰਡਨ ਤੋਂ ਇਲਾਵਾ ਨਿਊ ਯਾਰਕ ਸਿਟੀ, ਸਿੰਗਾਪੁਰ ਅਤੇ ਸਿਡਨੀ 'ਚ ਵੀ ਪ੍ਰਿਅੰਕਾ ਦਾ ਵੈਕਸ ਸਟੈਚੂ ਲੱਗ ਚੁੱਕਿਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਆਪਣੀ ਆਉਣ ਵਾਲੀ ਨਵੀਂ ਫਿਲਮ 'ਦਿ ਸਕਾਈ ਇਜ ਪਿੰਕ' 'ਚ ਦਿਖਾਈ ਦੇਵੇਗੀ।  
Punjabi Bollywood Tadka


Tags: Priyanka ChopraWax StatueLondonMadame TussaudsBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari