FacebookTwitterg+Mail

ਸਲਮਾਨ ਖਾਨ ਨਾਲ ਕੋਈ ਵਿਵਾਦ ਨਹੀਂ : ਪ੍ਰਿੰਯਕਾ ਚੋਪੜਾ

priyanka chopra salman khan
26 September, 2019 08:39:39 AM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਰੀ ਪ੍ਰਿੰਯਕਾ ਚੋਪੜਾ ਦਾ ਕਹਿਣਾ ਹੈ ਕਿ ਸਲਮਾਨ ਖਾਨ ਨਾਲ ਉਸ ਦਾ ਕੋਈ ਵਿਵਾਦ ਨਹੀਂ ਹੈ ਅਤੇ ਉਹ ਸ਼ਾਨਦਾਰ ਇਨਸਾਨ ਹਨ। ਪ੍ਰਿੰਯਕਾ ਕਰੀਬ 3 ਸਾਲ ਬਾਅਦ ‘ਦਿ ਸਕਾਈ ਇਜ਼ ਪਿੰਕ’ ਨਾਲ ਕਮਬੈਕ ਕਰ ਰਹੀ ਹੈ। ਪ੍ਰਿੰਯਕਾ ਪਹਿਲਾਂ ਸਲਮਾਨ ਖਾਨ ਦੀ ਫਿਲਮ ‘ਭਾਰਤ’ ਨਾਲ ਕਮਬੈਕ ਕਰਨ ਵਾਲੀ ਸੀ ਪਰ ਨਿਕ ਜੋਨਸ ਨਾਲ ਵਿਆਹ ਕਾਰਣ ਪ੍ਰਿੰਯਕਾ ਨੇ ਸਲਮਾਨ ਦੀ ਫਿਲਮ ਤੋਂ ਬੈਕਆਉਟ ਕਰ ਲਿਆ ਸੀ। ਸਲਮਾਨ ਖਾਨ ਦੀ ਪ੍ਰਿੰਯਕਾ ਚੋਪੜਾ ਪ੍ਰਤੀ ਨਾਰਾਜ਼ਗੀ ਦੇਖਣ ਨੂੰ ਮਿਲੀ ਸੀ। ਕਿਹਾ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਰਿਸ਼ਤੇ ਹੁਣ ਪਹਿਲਾਂ ਦੀ ਤਰ੍ਹਾਂ ਨਹੀਂ ਰਹੇ। ਹੁਣ ਪ੍ਰਿੰਯਕਾ ਨੇ ਸਲਮਾਨ ਖਾਨ ਨਾਲ ਰਿਸ਼ਤਾ ਵਿਗੜਨ ਦੀਆਂ ਖਬਰਾਂ ਨੂੰ ਗਲਤ ਦੱਸਿਆ ਹੈ। ਪ੍ਰਿੰਯਕਾ ਨੇ ਕਿਹਾ ਕਿ ਮੈਨੂੰ ਰਿਜ਼ੇਕਟ ਕਰਨਾ ਹੁੰਦਾ ਤਾਂ ਮੈਂ ਉਦੋ ਹੀ ਬੋਲਦੀ। ਸਲਮਾਨ ਦੀ ਭੈਣ ਅਪਰਿਤਾ ਮੇਰੀ ਕਲੋਜ਼ ਫ੍ਰੈਂਡ ਹੈ। ਮੈਂ ਹਮੇਸ਼ਾ ਹੀ ਉਨ੍ਹਾਂ ਤੋਂ ਪ੍ਰਭਾਵਿਤ ਰਹੀ ਹਾਂ। ਬਾਲੀਵੁੱਡ ਅਭਿਨੇਤਰੀ ਪ੍ਰਿੰਯਕਾ ਚੋਪੜਾ ਆਪਣੇ ਪਤੀ ਨਿਕ ਜੋਨਸ ’ਚ ਆਪਣੇ ਪਿਤਾ ਦਾ ਅਕਸ ਦੇਖਦੀ ਹੈ। ਪ੍ਰਿੰਯਕਾ ਨੇ ਇਹ ਗੱਲ ਮੰਨੀ ਕਿ ਉਹ ਨਿਕ ਜੋਨਸ ਨਾਲ ਵਿਆਹ ਕਰ ਕੇ ਖੁਦ ਨੂੰ ਦੁਨੀਆ ਦੀ ਸਭ ਤੋਂ ਲੱਕੀ ਔਰਤ ਮੰਨਦੀ ਹੈ।


Tags: Priyanka ChopraSalman KhanDisputeBharatThe Sky Is Pink

About The Author

manju bala

manju bala is content editor at Punjab Kesari