FacebookTwitterg+Mail

ਇਸ ਖਾਸ ਫਾਰਮੂਲੇ ਨਾਲ ਪ੍ਰਿਅੰਕਾ ਨੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਬਣਾਇਆ ਸਫਲ

priyanka chopra says nick make spacial rules for their marriage work
04 November, 2019 10:39:59 AM

ਮੁੰਬਈ(ਬਿਊਰੋ)- ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਦੀ ਜੋੜੀ ਫੈਨਜ਼ ਵਲੋਂ ਬਹੁਤ ਪਸੰਦ ਕੀਤੀ ਜਾਂਦੀ ਹੈ। ਦੋਵੇਂ ਹੀ ਇਕ-ਦੂਜੇ ਬਹੁਤ ਪਿਆਰ ਕਰਦੇ ਹਨ ਤੇ ਇਕ-ਦੂਜੇ ਨੂੰ ਸਪੋਰਟ ਵੀ ਕਰਦੇ ਹਨ। ਹਾਲ ਹੀ ’ਚ ਪ੍ਰਿਅੰਕਾ ਨੇ ਆਪਣੇ ਵਿਆਹ ਅਤੇ ਦੋਵਾਂ ਦੇ ਵਿਚਕਾਰ ਦੀ ਬਾਂਡਿੰਗ ਨੂੰ ਲੈ ਕੇ ਖੁਲਾਸੇ ਕੀਤੇ। ਪ੍ਰਿਅੰਕਾ ਨੇ ਕਿਹਾ ਕਿ ਨਿੱਕ ਨੇ ਜ਼ਿੰਦਗੀ ਨੂੰ ਕਾਮਯਾਬੀ ਨਾਲ ਜਿਉਣ ਲਈ ਇਕ ਖਾਸ ਫਾਰਮੂਲਾ ਅਪਣਾਇਆ ਹੈ।
Punjabi Bollywood Tadka
ਉਨ੍ਹਾਂ ਨੇ ਇੰਟਰਵਿਊ ‘ਚ ਦੱਸਿਆ,‘‘ਪ੍ਰੋਫੈਸ਼ਨਲ ਅਤੇ ਨਿੱਜ਼ੀ ਜ਼ਿੰਦਗੀ ਨੂੰ ਸੰਤੁਲਤ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ। ਮੈਨੂੰ ਮਾਣ ਹੈ ਕਿ ਮੈਂ ਅਜਿਹੇ ਵਿਅਕਤੀ ਨਾਲ ਵਿਆਹ ਕਰਵਾਇਆ ਜੋ ਮੇਰੀਆਂ ਭਾਵਨਾਵਾਂ ਨੂੰ ਸਮਝਦਾ ਹੈ। ਇਹ ਹੀ ਵਜ੍ਹਾ ਕਰਕੇ ਮੈਨੂੰ ਉਨ੍ਹਾਂ ਨਾਲ ਪਿਆਰ ਹੋਇਆ। ਸਾਡੇ ਦੋਵਾਂ ਲਈ ਕੰਮ ਬਹੁਤ ਜ਼ਰੂਰੀ ਹੈ। ਅਸੀਂ ਦੋਵੇਂ ਹੀ ਅਜਿਹੇ ਪਿਛੋਕੜ ਤੋਂ ਆਉਂਦੇ ਹਾਂ, ਜਿਸ ਨਾਲ ਸਾਡੇ ਪ੍ਰੋਫੈਸ਼ਨ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਅਸੀਂ ਦੋਵਾਂ ਨੇ ਹੀ ਇਸ ਮੁਕਾਮ ‘ਤੇ ਪਹੁੰਚਣ ਲਈ ਮਿਹਨਤ ਕੀਤੀ ਹੈ। ਇਸ ਲਈ ਅਸੀਂ ਦੋਵੇਂ ਇਕ-ਦੂਜੇ ਨੂੰ ਪੂਰੀ ਸਪੋਰਟ ਕਰਦੇ ਹਾਂ”।
Punjabi Bollywood Tadka
ਇਸ ਤੋਂ ਅੱਗੇ ਪ੍ਰਿਅੰਕਾ ਨੇ ਦੱਸਿਆ ਕਿ ਨਿੱਕ ਤੇ ਮੈਂ ਇਕ-ਦੂਜੇ ਨੂੰ ਦੇਖੇ ਬਿਨਾਂ ਇਕ-ਦੋ ਹਫਤਿਆਂ ਤੋਂ ਵੱਧ ਨਹੀਂ ਰਹਿ ਸਕਦੇ। ਅਸੀਂ ਦੁਨੀਆ ਦੇ ਕਿਸ ਵੀ ਕੋਨੇ ‘ਚ ਹੋਈਏ ਇਕ-ਦੂਜੇ ਦੇ ਸੰਪਰਕ ‘ਚ ਰਹਿੰਦੇ ਹਾਂ ਅਤੇ ਵੀਡੀਓ ਕੌਲ ਵੀ ਕਰਦੇ ਹਾਂ।


Tags: Priyanka ChopraNick JonasSpacial RulesMarriage

About The Author

manju bala

manju bala is content editor at Punjab Kesari