FacebookTwitterg+Mail

ਪ੍ਰਿਅੰਕਾ ਚੋਪੜਾ ਆਪਣੇ ਹੋਣ ਵਾਲੇ ਬੱਚਿਆਂ ਨੂੰ ਸੁਣਾਏਗੀ ਇਹ ਕਹਾਣੀ

priyanka chopra shares throwback pic with nick jonas from met gala
07 May, 2019 12:13:39 PM

ਮੁੰਬਈ(ਬਿਊਰੋ)— ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਦੀ ਲਵ ਸਟੋਰੀ ਅਤੇ ਫਿਰ ਉਨ੍ਹਾਂ ਦੇ ਵਿਆਹ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਇਸੇ ਵਿਚਕਾਰ ਤਲਾਕ ਤੱਕ ਹੋਣ ਦੀਆਂ ਖਬਰਾਂ ਆਈਆਂ ਪਰ ਵਿਆਹ ਦੇ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਿੱਕ ਅਤੇ ਪ੍ਰਿਅੰਕਾ ਦਾ ਰਿਸ਼ਤਾ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ। ਇਸ ਪਿਆਰ ਭਰੇ ਰਿਸ਼ਤੇ ਤੋਂ ਪ੍ਰਿਅੰਕਾ ਕਾਫੀ ਖੁਸ਼ ਹੈ। ਪ੍ਰਿਅੰਕਾ ਖੁਸ਼ ਹੈ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੀ ਲਵ ਸਟੋਰੀ ਬੱਚਿਆਂ ਨੂੰ ਵੀ ਸੁਣਾਉਣਾ ਚਾਹੁੰਦੀ ਹੈ। ਦਰਅਸਲ, ਪ੍ਰਿਅੰਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ 'ਮੇਟ ਗਾਲਾ 2017' ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਨਿੱਕ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਤਸਵੀਰ ਨਾਲ ਅਦਾਕਾਰਾ ਨੇ ਲਿਖਿਆ,''ਇਹ ਕਹਾਣੀ ਮੈਂ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਾਂਗੀ ਕਿ ਮੇਰੀ ਤੁਹਾਡੇ ਪਾਪਾ ਨਾਲ ਮੁਲਾਕਾਤ ਕਿਵੇਂ ਹੋਈ।''
Punjabi Bollywood Tadka
'ਮੇਟ ਗਾਲਾ 2017' 'ਚ ਹੋਈ ਸੀ ਪਹਿਲੀ ਮੁਲਾਕਾਤ
ਮੇਟ ਗਾਲਾ ਦੀ ਇਹ ਤਸਵੀਰ ਇਸ ਲਈ ਬੇਹੱਦ ਖਾਸ ਹੈ ਕਿਉਂਕਿ ਨਿੱਕ ਅਤੇ ਪ੍ਰਿਅੰਕਾ ਦੀ ਪਹਿਲੀ ਮੁਲਾਕਾਤ ਇਸੇ ਇਵੈਂਟ 'ਚ ਹੋਈ ਸੀ, ਇਸ ਤੋਂ ਬਾਅਦ ਦੋਵਾਂ ਵਿਚਕਾਰ ਨਜ਼ਦੀਕੀਆਂ ਵਧੀਆਂ। ਨਿੱਕ ਨੇ ਵੀ ਕਿਹਾ ਸੀ ਕਿ 'ਮੇਟ ਗਾਲਾ 2017' 'ਚ ਪ੍ਰਿਅੰਕਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਪੈਸ਼ਲ ਫੀਲ ਹੋਇਆ ਸੀ। ਉਨ੍ਹਾਂ ਨੇ ਇਸ ਇਵੈਂਟ ਤੋਂ ਬਾਅਦ ਪ੍ਰਿਅੰਕਾ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਸੀ।
Punjabi Bollywood Tadka


Tags: Priyanka ChopraNick JonasNew YorkInstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.