ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਇਸ ਸਮੇਂ ਪੈਰਿਸ 'ਚ ਆਪਣੇ ਪਤੀ ਨਿੱਕ ਜੋਨਸ ਨਾਲ ਇੰਜੁਆਏ ਕਰ ਰਹੀ ਹੈ। ਹਾਲ ਹੀ 'ਚ ਫਰਾਂਸ 'ਚ ਉਨ੍ਹਾਂ ਦੇ ਜੇਠ ਜੋ ਜੋਨਸ ਅਤੇ ਸੋਫੀ ਟਰਨਰ ਦਾ ਵਿਆਹ ਹੋਇਆ ਹੈ, ਜਿਸ 'ਚ ਪ੍ਰਿਅੰਕਾ ਕਾਫੀ ਖੂਬਸੂਰਤ ਨਜ਼ਰ ਆਈ। ਜੇਠ ਦੇ ਵਿਆਹ ਦੌਰਾਨ ਪ੍ਰਿਅੰਕਾ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਹੁਣ ਪ੍ਰਿਅੰਕਾ ਦੀਆਂ ਕੁਝ ਹੋਰ ਗਲੈਮਰਸ ਤਸਵੀਰਾਂ ਨੇ ਸੋਸ਼ਲ ਮੀਡੀਅ 'ਤੇ ਹਲਚਲ ਮਚਾ ਰੱਖੀ ਹੈ। ਦਰਅਸਲ, ਪ੍ਰਿਅੰਕਾ ਨੇ ਹਾਲ ਹੀ 'ਚ ਇਕ ਫੈਸ਼ਨ ਮੈਗਜ਼ੀਨ Elle UK ਦੇ ਕਵਰ ਪੇਜ ਲਈ ਫੋਟੋਸ਼ੂਟ ਕਰਵਾਇਆ ਹੈ। ਪ੍ਰਿਅੰਕਾ ਨੇ ਇਸ ਫੋਟੋਸ਼ੂਟ ਦੀ ਹਰ ਤਸਵੀਰ 'ਚ ਵੱਖ-ਵੱਖ ਡਰੈੱਸ ਪਹਿਨੀ ਹੈ। ਇਕ ਤਸਵੀਰ 'ਚ ਪ੍ਰਿਅੰਕਾ ਬਲੈਕ ਐਂਡ ਪਿੰਕ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ ਅਤੇ ਉੱਥੇ ਹੀ ਹੋਰ ਤਸਵੀਰਾਂ 'ਚ ਪ੍ਰਿਅੰਕਾ ਯੈਲੋ, ਸਕਾਈ ਬਲੂ, ਓਰੇਂਜ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਪ੍ਰਿਅੰਕਾ ਦਾ ਇਹ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਪ੍ਰਿੰਅਕਾ ਇਨ੍ਹਾਂ ਤਸਵੀਰਾਂ 'ਚ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।