FacebookTwitterg+Mail

ਬੌਖਲਾਏ ਪਾਕਿਸਤਾਨ ਨੇ ਕੀਤੀ ਬਚਕਾਨੀ ਹਰਕਤ, ਪ੍ਰਿਯੰਕਾ ਨੂੰ ਲੈ ਕੇ UN ਤੋਂ ਕੀਤੀ ਇਹ ਮੰਗ

priyanka chopra supports nuclear war
22 August, 2019 12:59:17 PM

ਨਵੀਂ ਦਿੱਲੀ (ਬਿਊਰੋ) — ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਬੁਰੀ ਤਰ੍ਹਾਂ ਬੌਖਲਾਇਆ ਹੋਇਆ ਹੈ। ਇਸੇ ਬੌਖਲਾਹਟ 'ਚ ਉਹ ਦੁਨੀਆ ਦੇ ਕਈ ਦੇਸ਼ਾਂ ਕੋਲੋ ਮਦਦ ਮੰਗ ਚੁੱਕਾ ਹੈ। ਕੁਝ ਵੀ ਹੱਥ ਨਾ ਲੱਗਣ 'ਤੇ ਹੁਣ ਪਾਕਿਸਤਾਨ ਨੇ ਇਕ ਹੋਰ ਬਚਕਾਨੀ ਹਰਕਤ ਕੀਤੀ ਹੈ। ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਐੱਮ ਮਜਾਰੀ ਨੇ ਯੂਨੀਸੇਫ ਦੇ ਚੀਫ ਨੂੰ ਚਿੱਠੀ ਲਿਖ ਕੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਯੂ. ਐੱਨ. ਦੇ ਗੁੱਡਵਿਲ ਅੰਬੈਸਡਰ (ਸ਼ਾਂਤੀ ਸਦਭਾਵਨਾ ਰਾਜਦੂਤ) ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਵੀ ਮਜਾਰੀ ਇਕ ਟਵੀਟ ਕਰਕੇ ਪ੍ਰਿਯੰਕਾ ਚੋਪੜਾ ਨੂੰ ਇਸ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਚੁੱਕੀ ਹੈ। 
ਮਜਾਰੀ ਨੇ ਪ੍ਰਿਯੰਕਾ 'ਤੇ ਯੁੱਧ ਫੈਲਾਉਣ ਦਾ ਦੋਸ਼ ਲਾਉਂਦੇ ਹੋਏ ਟਵੀਟ 'ਚ ਕਿਹਾ ਸੀ ਕਿ ਯੂਨੀਸੇਫ ਨੂੰ ਤੁਰੰਤ ਪ੍ਰਿਯੰਕਾ ਚੋਪੜਾ ਨੂੰ ਆਪਣੇ ਰਾਜਦੂਤ ਦੇ ਅਹੁਦੇ ਤੋਂ ਹਟਾਉਣਾ ਚਾਹੀਦਾ ਕਿਉਂਕਿ ਉਸ ਨੇ ਭਾਰਤੀ ਸੈਨਾ ਅਤੇ ਖਰਾਬ ਮੋਦੀ ਸਰਕਾਰ ਦਾ ਸਮਰਥਨ ਕੀਤਾ ਹੈ। ਅਜਿਹਾ ਨਹੀਂ ਕੀਤਾ ਗਿਆ ਤਾਂ ਅਜਿਹੀਆਂ ਨਿਯੁਕਤੀਆਂ ਇਕ ਤਮਾਸ਼ਾ ਬਣ ਕੇ ਰਹਿ ਜਾਣਗੀਆਂ। ਯੂਨੀਸੇਫ ਨੂੰ ਨਿਸ਼ਚਿਤ ਹੀ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਇਨ੍ਹਾਂ ਮਾਨਵ ਅਹੁਦਿਆਂ ਲਈ ਉਹ ਕਿਸ ਨੂੰ ਨਿਯੁਕਤ ਕਰ ਰਿਹਾ ਹੈ। ਆਪਣੇ ਇਸ ਪੱਤਰ 'ਚ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਨੇ ਲਿਖਿਆ ਹੈ ''ਪ੍ਰਿਯੰਕਾ ਚੋਪੜਾ ਨੂੰ ਯੂ. ਐੱਨ. ਦਾ ਗੁੱਡਵਿੱਲ ਅੰਬੈਸਡਰ ਬਣਾਇਆ ਹੈ। ਕਸ਼ਮੀਰ 'ਚ ਦੋ ਕੁਝ ਹੋਇਆ ਉਹ ਮੋਦੀ ਸਰਕਾਰ ਦੇ ਅੰਤਰ ਰਾਸ਼ਟਰੀ ਕਾਨਫਰੰਸਾਂ ਦਾ ਉਲੰਘਣ ਕਰਨ ਦੀ ਵਜ੍ਹਾ ਨਾਲ ਹੋਇਆ ਹੈ।'' 


ਪਾਕਿਸਤਾਨੀ ਮੰਤਰੀ ਦੀ ਇਸ ਨਾਰਾਜ਼ਗੀ ਦੀ ਵਜ੍ਹਾ ਪ੍ਰਿਯੰਕਾ ਵਲੋਂ ਇਕ ਪਾਕਿਸਤਾਨੀ ਲੜਕੀ ਨੂੰ ਦਿੱਤਾ ਕਰਾਰਾ ਜਵਾਬ ਹੈ। ਆਇਸ਼ਾ ਮਲਿਕ ਨਾਂ ਦੀ ਲੜਕੀ ਨੇ ਪ੍ਰਿਯੰਕਾ 'ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਪੁਲਵਾਮਾ ਹਮਲੇ ਤੋਂ ਬਾਅਦ ਹਵਾਈ ਸੈਨਾ ਦੇ ਪੱਖ 'ਚ ਟਵੀਟ ਕਰਕੇ ਪਾਕਿਸਤਾਨ ਖਿਲਾਫ ਪ੍ਰਮਾਣੂ ਯੁੱਧ ਦੇ ਖਤਰੇ ਨੂੰ ਵਧਾ ਦਿੱਤਾ ਸੀ ਅਤੇ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਪ੍ਰਿਯੰਕਾ ਚੋਪੜਾ ਨੇ ਪੂਰਾ ਸਵਾਲ ਸੁਣਨ ਤੋਂ ਬਾਅਦ ਜਵਾਬ ਦਿੰਦੇ ਹੋਏ ਕਿਹਾ ਕਿ ਮੇਰੇ ਬਹੁਤ ਸਾਰੇ ਫੈਨਜ਼ ਹਨ ਅਤੇ ਪਾਕਿਸਤਾਨ 'ਚ ਵੀ ਮੇਰੇ ਚਾਹੁੰਣ ਵਾਲਿਆਂ ਦੀ ਗਿਣਤੀ ਕਾਫੀ ਹੈ। ਇਸ ਲਈ ਬਹੁਤ-ਬਹੁਤ ਧੰਨਵਾਧ। ਮੈਂ ਭਾਰਤ ਤੋਂ ਹਾਂ। ਯੁੱਧ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ਅਤੇ ਨਾ ਹੀ ਮੈਂ ਇਸ ਦੇ ਪੱਖ 'ਚ ਹਾਂ ਪਰ ਮੈਂ ਇਕ ਦੇਸ਼ਭਗਤ ਹਾਂ। ਮੈਂ ਮੁਆਫੀ ਮੰਗਦੀ ਹਾਂ ਜੇਕਰ ਮੇਰੀ ਕਿਸੇ ਵੀ ਗੱਲ ਨਾਲ ਤੁਹਾਨੂੰ ਦੁੱਖ ਪਹੁੰਚਿਆ ਹੈ।


 


Tags: Priyanka ChopraNuclear WarPakistan Human Rights MinisterShireen MazariUnited NationUN Peace AmbassadorIndian GovernmentKashmir

Edited By

Sunita

Sunita is News Editor at Jagbani.