FacebookTwitterg+Mail

Video : ਪ੍ਰਿਯੰਕਾ ਚੋਪੜਾ ਨੇ ਵਿਦੇਸ਼ੀ ਪੱਤਰਕਾਰ ਸਾਹਮਣੇ ਬਾਲੀਵੁੱਡ ਫਿਲਮਾਂ ਦਾ ਉਡਾਇਆ ਮਜ਼ਾਕ

priyanka chopra troll
11 June, 2018 02:20:26 PM

ਮੁੰਬਈ (ਬਿਊਰੋ)— ਹਾਲ ਹੀ 'ਚ ਪ੍ਰਿਯੰਕਾ ਚੋਪੜਾ ਨੇ ਆਪਣੀ ਹਾਲੀਵੁੱਡ ਵੈੱਬ ਸੀਰੀਜ਼ 'ਕਵਾਂਟੀਕੋ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਹੁਣ ਪ੍ਰਿਯੰਕਾ 2 ਸਾਲ ਬਾਅਦ ਬਾਲੀਵੁੱਡ 'ਚ ਸਲਮਾਨ ਖਾਨ ਦੀ ਫਿਲਮ 'ਭਾਰਤ' ਨਾਲ ਵਾਪਸੀ ਕਰਨ ਜਾ ਰਹੀ ਹੈ। ਪ੍ਰਿਯੰਕਾ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਕਾਰਨ ਉਹ ਮੁੜ ਵਿਵਾਦਾਂ 'ਚ ਘਿਰ ਗਈ ਹੈ। ਵੀਡੀਓ 'ਚ ਪ੍ਰਿਯੰਕਾ 68ਵੇਂ ਐਮੀ ਐਵਾਰਡਜ਼ ਦੌਰਾਨ ਪੱਤਰਕਾਰ ਨਾਲ ਗੱਲ ਕਰ ਰਹੀ ਹੈ। ਇੱਥੇ ਉਹ ਹਿੰਦੀ ਫਿਲਮਾਂ ਦਾ ਮਖੌਲ ਉਡਾਉਂਦੀ ਦਿਖ ਰਹੀ ਹੈ। ਪ੍ਰਿਯੰਕਾ ਕਹਿੰਦੀ ਹੈ ਕਿ 'Indian Films is all about hips and boobs'. ਇਹ ਕਹਿਣ ਤੋਂ ਬਾਅਦ ਪ੍ਰਿਯੰਕਾ ਪੱਤਰਕਾਰ ਨੂੰ ਬਾਲੀਵੁੱਡ ਫਿਲਮਾਂ ਦਾ ਡਾਂਸ ਕਰਕੇ ਦਿਖਾਉਣ ਲੱਗਦੀ ਹੈ।

ਪ੍ਰਿਯੰਕਾ ਹੁਣ ਇਸ ਵੀਡੀਓ ਨੂੰ ਲੈ ਕੇ ਟਰੋਲ ਹੋ ਰਹੀ ਹੈ। ਟਰੋਲਰਜ਼ ਇਸ ਨੂੰ ਪ੍ਰਿਯੰਕਾ ਦੀ ਸ਼ਰਮਨਾਕ ਹਰਕਤ ਦੱਸ ਰਹੇ ਹਨ। ਕੁਝ ਯੂਜ਼ਰਸ ਕਹਿ ਰਹੇ ਹਨ ਕਿ ਸ਼ਾਇਦ ਪ੍ਰਿਯੰਕਾ ਭੁੱਲ ਚੁੱਕੀ ਹੈ ਕਿ ਉਹ ਬਾਲੀਵੁੱਡ ਤੋਂ ਹੀ ਮਸ਼ਹੂਰ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਿਯੰਕਾ ਆਪਣੇ ਹਾਲੀਵੁੱਡ ਸੀਰੀਅਲ 'ਕਵਾਂਟੀਕੋ' 'ਚ ਭਾਰਤੀਆਂ ਨੂੰ ਅੱਤਵਾਦੀ ਦਿਖਾਉਣ 'ਤੇ ਵੀ ਟਰੋਲ ਹੋਈ ਸੀ, ਜਿਸ ਕਾਰਨ ਪ੍ਰਿਯੰਕਾ ਨੂੰ ਪ੍ਰਸ਼ੰਸਕਾਂ ਕੋਲੋਂ ਸੋਸ਼ਲ ਮੀਡੀਆ 'ਤੇ ਮੁਆਫੀ ਵੀ ਮੰਗੀ ਸੀ।


Tags: Priyanka ChopraTrollVideoViralQuanticoBollywood Films

Edited By

Chanda Verma

Chanda Verma is News Editor at Jagbani.