FacebookTwitterg+Mail

'ਐਲਕੋਹਲ ਬਰਾਂਡ' ਦਾ ਐਡ ਕਰਨ 'ਤੇ ਟਰੋਲ ਹੋਈ ਪ੍ਰਿਅੰਕਾ ਚੋਪੜਾ

priyanka chopra troll for her new alcohol brand advertisement
05 August, 2019 11:26:58 AM

ਮੁੰਬਈ(ਬਿਊਰੋ)— ਦੁਨੀਆ ਭਰ 'ਚ ਆਪਣੇ ਟੈਲੇਂਟ ਨਾਲ ਨਾਮ ਕਮਾਉਣ ਵਾਲੀ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕਦੇ ਉਹ ਆਪਣੇ ਪਤੀ ਨਾਲ ਸਪਾਟ ਕੀਤੀ ਜਾਂਦੀ ਹੈ ਤਾਂ ਕਦੇ ਪ੍ਰਿਅੰਕਾ ਨੂੰ ਪਤੀ ਨਾਲ ਕਵਾਲਿਟੀ ਟਾਇਮ ਬਿਤਾਉਂਦੇ ਦੇਖਿਆ ਜਾਂਦਾ ਹੈ ਪਰ ਬੀਤੇ ਕੁਝ ਦਿਨ ਪਹਿਲਾਂ ਪ੍ਰਿਅੰਕਾ ਇਕ ਖਾਸ ਕਾਰਨ ਕਰਕੇ ਚਰਚਾ 'ਚ ਆ ਗਈ ਸੀ। ਦਰਅਸਲ ਪ੍ਰਿਅੰਕਾ ਆਪਣੇ ਬਰਥਡੇ ਸੈਲੀਬ੍ਰੇਸ਼ਨ ਦੌਰਾਨ ਆਪਣੇ ਪਤੀ ਨਿੱਕ ਜੋਨਸ ਅਤੇ ਮਾਂ ਮਧੂ ਚੋਪੜਾ ਨਾਲ ਸਿਗਰਟ ਪੀਂਦੀ ਹੋਈ ਨਜ਼ਰ ਆਈ ਸੀ। ਇਸ ਤੋਂ ਬਾਅਦ ਯੂਜ਼ਰਸ ਨੇ ਉਨ੍ਹਾਂ ਨੂੰ ਕਾਫੀ ਟਰੋਲ ਕੀਤਾ ਸੀ । ਹਾਲ 'ਚ ਪ੍ਰਿਅੰਕਾ ਨੇ ਫਿਰ ਕੁਝ ਅਜਿਹਾ ਕਰ ਦਿੱਤਾ ਕਿ ਉਹ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਈ।


ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਪ੍ਰਿਅੰਕਾ ਚੋਪੜਾ ਦਾ ਇਕ ਵੀਡੀਓ ਛਾਇਆ ਹੋਇਆ ਹੈ। ਵੀਡੀਓ 'ਚ ਉਹ ਇਕ 'ਐਲਕੋਹਲ ਬਰਾਂਡ' ਦਾ ਐਡ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ 'ਚ ਪ੍ਰਿਅੰਕਾ ਦੀ ਜ਼ਿੰਦਗੀ ਦੇ ਕਈ ਸ਼ੇਡਸ ਨਜ਼ਰ ਆ ਰਹੇ ਹਨ। ਪ੍ਰਿਅੰਕਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਕੈਪਸ਼ਨ 'ਚ ਲਿਖਿਆ,''ਜ਼ਿੰਦਗੀ ਖੁਦ ਨੂੰ ਵਾਰ -ਵਾਰ ਮਜ਼ਬੂਤ ਬਣਾਉਣਾ ਹੈ। ਤੁਹਾਨੂੰ ਹਰ ਮੌਕੇ ਨੂੰ ਹੱਥ 'ਚ ਲੈਣਾ ਹੋਵੇਗਾ, ਜੋਖਮ ਚੁੱਕਣੇ ਹੋਣਗੇ ਤੇ ਆਪਣਾ ਰਸਤਾ ਬਣਾਉਣਾ ਹੋਵੇਗਾ। ਸਾਰਿਆਂ ਦੀ ਸਫਲਤਾ ਉਨ੍ਹਾਂ ਦੀ ਆਪਣੀ ਹੈ, ਇਹ ਉਹ ਚੀਜ਼ ਹੈ, ਜਿਸ ਨੂੰ ਤੁਸੀਂ ਕਮਾਇਆ ਹੈ। ਇਹ ਤੁਹਾਡਾ ਮਾਣ ਹੈ।''
Punjabi Bollywood Tadka
ਪ੍ਰਿਅੰਕਾ ਦਾ ਇਹ ਵੀਡੀਓ ਸਾਹਮਣੇ ਆਉਂਦੇ ਹੀ ਉਹ ਇਕ ਵਾਰ ਫਿਰ ਯੂਜ਼ਰਸ ਨੇ ਨਿਸ਼ਾਨੇ 'ਤੇ ਆ ਗਈ। ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ,''ਲੱਗਦਾ ਹੈ ਦੀਦੀ ਦਾ ਅਸਥਮਾ ਠੀਕ ਹੋ ਗਿਆ ਦਾਰੂ ਚੱਲ ਰਹੀ ਹੈ।'' ਇਕ ਹੋਰ ਲਿਖਿਆ,''ਮਤਲਬ ਦੀਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਪੀ ਕੇ ਪ੍ਰਾਇਡ ਹਾਸਲ ਕੀਤਾ ਹੈ।'' ਇਕ ਹੋਰ ਨੇ ਲਿਖਿਆ,''ਅਸਥਮਾ ਕੀ ਠੀਕ ਹੋਇਆ ਲੜਕੀ ਹੱਥੋਂ ਨਿਕਲ ਗਈ।''
Punjabi Bollywood Tadka
ਵਿਆਹ ਤੋਂ ਪਹਿਲਾਂ ਇਕ ਵੀਡੀਓ ਸ਼ੇਅਰ ਕਰਕੇ ਪ੍ਰਿਅੰਕਾ ਨੇ ਫੈਨਜ਼ ਨੂੰ ਦੱਸਿਆ ਸੀ ਕਿ ਉਹ ਅਸਥਮਾ ਨਾਲ ਪੀੜਤ ਹੈ। ਪ੍ਰਿਅੰਕਾ ਕਹਿੰਦੀ ਹੈ,''ਮੈਂ 5 ਸਾਲ ਦੀ ਉਮਰ ਤੋਂ ਹੀ ਅਸਥਮਾ ਨਾਲ ਪੀੜਤ ਹਾਂ, ਮੇਰੀ ਮਾਂ ਨੇ ਬਹੁਤ ਮਦਦ ਕੀਤੀ ।  ਪਹਿਲਾਂ ਮੈਨੂੰ ਲੋਕ ਕਹਿੰਦੇ ਸਨ ਦਵਾਈ ਜ਼ਿਆਦਾ ਨਾ ਲਓ, ਇਸ ਦੀ ਆਦਤ ਹੋ ਜਾਵੇਗੀ, ਫਿਰ ਕਦੇ ਖਤਮ ਨਹੀਂ ਹੋਵੇਗੀ । ਫਿਰ ਮੈਂ ਗੋਲੀ ਲੈਣੀ ਬੰਦ ਕਰ ਦਿੱਤੀ। ਇਸ ਦੇ ਮੁਕਾਬਲੇ ਇਨਹੇਲਰ ਜ਼ਿਆਦਾ ਵਧੀਆ ਹੁੰਦਾ ਹੈ। ਮੈਨੂੰ ਜਾਣਨ ਵਾਲੇ ਕਈ ਲੋਕਾਂ ਨੂੰ ਪਤਾ ਹੈ ਮੈਨੂੰ ਅਸਥਮਾ ਹੈ ਪਰ ਮੈਂ ਕਦੇ ਲੁਕਾਇਆ ਨਹੀਂ।''
Punjabi Bollywood Tadka
ਵੀਡੀਓ 'ਚ ਪ੍ਰਿਅੰਕਾ ਨੇ ਅੱਗੇ ਕਿਹਾ ਸੀ,''ਕਈ ਵਾਰ ਅਜਿਹਾ ਹੁੰਦਾ ਹੈ ਕਿ ਸਟੇਜ 'ਤੇ ਪਰਫਾਰਮ ਕਰਨ ਤੋਂ ਬਾਅਦ ਵੀ ਇਨਹੇਲਰ ਦੀ ਜ਼ਰੂਰਤ ਹੁੰਦੀ ਹੈ, ਜਦੋਂ ਮੈਂ ਮਿੱਟੀ ਦੇ ਕੋਲ ਹੁੰਦੀ ਹਾਂ, ਉਸ ਸਮੇਂ ਮੇਰੇ ਨੇੜੇ ਦੇ ਲੋਕਾਂ ਨੂੰ ਪਤਾ ਚੱਲ ਜਾਂਦਾ ਹੈ ਮੈਨੂੰ ਅਸਥਮਾ ਹੈ। ਇਸ ਦੇ ਬਾਵਜੂਦ ਮੈਂ ਆਪਣੇ ਕੰਮ ਦੌਰਾਨ ਇਸ ਨੂੰ ਮੈਨੇਜ ਕੀਤਾ ਹੈ। ਇਸ ਕਾਰਨ ਮੈਨੂੰ ਕੰਮ 'ਚ ਕਦੇ ਰੁਕਾਵਟ ਨਹੀਂ ਆਈ।''
Punjabi Bollywood Tadka


Tags: Priyanka ChopraTrollAlcohol BrandThe Sky Is Pink SongsBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari