FacebookTwitterg+Mail

PIC: ਜਦੋਂ ਸੁੰਦਰ ਦਿਖਣ ਲਈ ਦੇਸੀ ਗਰਲ ਨੇ ਕਰਵਾਈ ਸਰਜਰੀ, ਸੋਸ਼ਲ ਮੀਡੀਆ 'ਤੇ ਹੋਈ ਟ੍ਰੋਲ

priyanka chopra trolled
05 July, 2017 03:22:34 PM

ਮੁੰਬਈ— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ-ਕੱਲ ਹਾਲੀਵੁੱਡ 'ਚ ਵੀ ਆਪਣੀ ਪਛਾਣ ਬਣਾ ਚੁੱਕੀ ਹੈ। ਦੁਨੀਆ ਦੀ ਦੂਜੀ ਸਭ ਤੋਂ ਖੂਬਸੂਰਤ ਮਹਿਲਾ ਬਣਨ ਤੋਂ ਬਾਅਦ ਤਾਂ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਲਿਸਟ ਹੋਰ ਵੀ ਲੰਬੀ ਹੋ ਗਈ ਹੈ। ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗਰਾਮ 'ਤੇ ਇਕ ਤਸਵੀਰ ਨੂੰ ਲੈ ਕੇ ਟਰਾਲ ਕੀਤਾ ਜਾ ਰਿਹਾ ਹੈ।
ਅਸਲ 'ਚ ਇਸ ਤਸਵੀਰ 'ਚ ਪ੍ਰਿਯੰਕਾ ਪਾਊਟ ਦਿੰਦੀ ਨਜ਼ਰ ਆ ਰਹੀ ਹੈ, ਜਿਸ 'ਚ ਉਨ੍ਹਾਂ ਦੇ ਬੁੱਲ ਕਾਫੀ ਅਜੀਬ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਇਹ ਕਹਿ ਕੇ ਟਰਾਲ ਕਰ ਰਹੇ ਹਨ ਕਿ ਉਨ੍ਹਾਂ ਬੁੱਲਾਂ ਦੀ ਪਲਾਸਟਿਕ ਸਰਜਰੀ ਕਰਾ ਲਈ ਹੈ। ਹਾਲਾਂਕਿ ਉਹ ਪਹਿਲੇ ਵੀ ਸੁੰਦਰ ਦਿਖਣ ਲਈ ਸਰਜਰੀ ਕਰਾਉਣ ਦੀ ਗੱਲ ਨੂੰ ਖਾਰਿਜ ਕਰ ਚੁੱਕੀ ਹੈ। ਪ੍ਰਿਯੰਕਾ ਮੰਨਦੀ ਹੈ ਕਿ ਪਿਛਲੇ ਕੁਝ ਸਾਲਾਂ 'ਚ ਮੇਕਅੱਪ ਦੇ ਕਾਰਨ ਉਨ੍ਹਾਂ ਦੇ ਚਿਹਰੇ 'ਚ ਫਰਕ ਆ ਗਿਆ ਹੈ ਪਰ ਉਨ੍ਹਾਂ ਨੇ ਕੋਈ ਸਰਜਰੀ ਨਹੀਂ ਕਰਵਾਈ।

Punjabi Bollywood Tadka


ਜਾਣਕਾਰੀ ਮੁਤਾਬਕ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਲਾਸਟਿਕ ਸਰਜਰੀ ਕਰਾ ਲੈਣ ਨੂੰ ਲੈ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟਰਾਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲੇ ਉਨ੍ਹਾਂ ਨੂੰ ਇਕ ਤਸਵੀਰ 'ਚ ਨੱਕ ਦੀ ਪਲਾਸਟਿਕ ਸਰਜਰੀ ਨੂੰ ਲੈ ਕੇ ਟਰਾਲ ਹੋਣਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਕਲੋਜ਼ਅੱਪ ਪੋਜ਼ ਦੇ ਕਾਰਨ ਉਨ੍ਹਾਂ ਦੀ ਨੱਕ ਕੁਝ ਵੱਖਰੀ ਦਿਖ ਰਹੀ ਹੈ। ਇਸ ਤੋਂ ਇਲਾਵਾ ਲੰਡਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਦੌਰਾਨ ਪਹਿਨੀ ਗਈ ਡ੍ਰੈੱਸ ਨੂੰ ਲੈ ਕੇ ਵੀ ਲੋਕਾਂ ਨੇ ਉਨ੍ਹਾਂ ਨੂੰ ਖੂਬ ਟਰਾਲ ਕੀਤਾ ਸੀ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਪ੍ਰਿਯੰਕਾ ਦੀ ਹਾਲੀਵੁੱਡ ਫਿਲਮ 'ਬੇਵਾਚ' ਰਿਲੀਜ਼ ਹੋਈ ਹੈ। ਇਸ ਸਮੇਂ 'ਚ ਉਹ ਸੁਪਰਹਿੱਟ ਟੈਲੀਵਿਜ਼ਨ ਸੀਰੀਜ਼ 'ਕਵਾਂਟੀਕੋ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਪ੍ਰਿਯੰਕਾ ਨੇ ਕਾਫੀ ਲੰਬੇ ਸਮੇਂ ਤੋਂ ਬਾਲੀਵੁੱਡ ਫਿਲਮ ਨਹੀਂ ਕੀਤੀ ਹੈ। ਅਜੇ ਕੁਝ ਦਿਨ ਪਹਿਲੇ ਸੰਜੇ ਲੀਲਾ ਭੰਸਾਲੀ ਦੀ ਅਗਲੀ ਫਿਲਮ 'ਚ ਆਵਾਜ਼ ਦੇਣ ਲਈ ਉਹ ਭਾਰਤ ਆਈ ਸੀ।


Tags: Bollywood CelebrityPriyankaChopraTrolledlip jobSocial mediaਪ੍ਰਿਯੰਕਾ ਚੋਪੜਾਇੰਸਟਾਗਰਾਮ ਤਸਵੀਰ