FacebookTwitterg+Mail

ਖੁਦ ਲਈ ਆਲੀਸ਼ਾਨ ਬੰਗਲਾ ਖਰੀਦਣਾ ਚਾਹੁੰਦੀ ਹੈ ਪ੍ਰਿਅੰਕਾ ਚੋਪੜਾ

priyanka chopra waits for her dream bungalow
07 October, 2019 12:26:01 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ’ਚ ਬਣੀ ਹੋਈ ਹੈ। ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਦੀ ਪਿਛਲੀ ਹਿੰਦੀ ਫਿਲਮ ‘ਜੈ ਗੰਗਾਜਲ’ 2016 ’ਚ ਰਿਲੀਜ਼ ਹੋਈ ਸੀ, ਜਿਸ ਤੋਂ ਬਾਅਦ ਉਹ ਏ. ਬੀ. ਸੀ. ਦੀ ਸੀਰੀਜ਼ ‘ਕਵਾਂਟੀਕੋ’ ਦੇ ਨਾਲ ਹੀ ਹਾਲੀਵੁੱਡ ’ਚ ਕੰਮ ਕਰਨ ਲਈ ਚਲੀ ਗਈ ਸੀ।
Punjabi Bollywood Tadka
2017 ’ਚ ਉਨ੍ਹਾਂ ਦੀ ਪਹਿਲੀ ਹਾਲੀਵੁੱਡ ਫਿਲਮ ‘ਬੇਵਾਚ’ ਆਈ। ਜਿਸ ਤੋਂ ਬਾਅਦ ਉਨ੍ਹਾਂ ਨੇ ‘ਏ ਕਿਡ ਲਾਈਕ ਜੇਕ’ ਅਤੇ ‘ਈਜੰਟ ਇਟ ਰੋਮਾਂਟਿਕ?’ ’ਚ ਕੰਮ ਕੀਤਾ। ਪ੍ਰਿਅੰਕਾ ਨੇ ਕਿਹਾ,‘‘ਮੇਰੇ ਹੁਣ ਕੁਝ ਆਪਣੇ ਸੁਪਨੇ ਹਨ, ਜਿਸ ਦੇ ਬਾਰੇ ’ਚ ਮੈਂ ਵਾਸਤਵ ’ਚ ਸੋਚਿਆ ਨਹੀਂ ਹੈ। ਮੈਂ ਇਕ ਵੱਡਾ ਘਰ ਖਰੀਦਣਾ ਚਾਹੁੰਦੀ ਹਾਂ।’’
Punjabi Bollywood Tadka
ਇਸ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਅੱਗੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਤੁਸੀਂ ਜੋ ਚਾਹੁੰਦੇ ਹੋ, ਉਸ ਨੂੰ ਪ੍ਰਾਪਤ ਕਰਨ ਲਈ, ਤੁਹਾਨੂੰ ਕੁਝ ਚੀਜ਼ਾਂ ਦਾ ਤਿਆਗ ਕਰਨਾ ਹੋਵੇਗਾ। ਦੁਨੀਆ ’ਚ ਕੋਈ ਚੀਜ਼ ਮੁਫਤ ’ਚ ਨਹੀਂ ਮਿਲਦੀ ਹੈ। ਇਸ ਲਈ ਸਖਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਮੈਨੂੰ ਇਸ ਤੋਂ ਕਦੇ ਡਰ ਨਹੀਂ ਲੱਗਦਾ।’’


Tags: Priyanka ChopraDreamBungalowBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari