FacebookTwitterg+Mail

ਇੰਟਰਵਿਊ ਦੌਰਾਨ ਪ੍ਰਿਅੰਕਾ ਦਾ ਖੁਲਾਸਾ, ਬਣਨਾ ਚਾਹੁੰਦੀ ਹੈ ਇਸ ਦੇਸ਼ ਦੀ ਪ੍ਰਧਾਨ ਮੰਤਰੀ

priyanka chopra wants to run for pm
03 June, 2019 09:25:08 PM

ਮੁੰਬਈ(ਬਿਊਰੋ)— ਪ੍ਰਿਅੰਕਾ ਚੋਪੜਾ ਆਏ ਦਿਨ ਚਰਚਾ 'ਚ ਬਣੀ ਰਹਿੰਦੀ ਹੈ। ਕਦੇ ਪ੍ਰਿਅੰਕਾ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਹੁੰਦੀ ਹੈ ਅਤੇ ਕਦੇ ਆਪਣੀ ਖੂਬਸੂਰਤੀ ਨੂੰ ਲੈ ਕੇ। ਪ੍ਰਿਅੰਕਾ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਫੈਨਜ਼ ਵੱਲੋਂ ਵੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਮਾਡਲਿੰਗ ਤੋਂ ਬਾਅਦ ਮਿਸ ਵਰਲਡ ਦਾ ਖਿਤਾਬ ਜਿੱਤਣਾ, ਫਿਰ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਤਹਿ ਕਰਨ ਵਾਲੀ ਪ੍ਰਿਅੰਕਾ ਰਾਜਨੀਤੀ 'ਚ ਵੀ ਕਦਮ ਰੱਖਣਾ ਚਾਹੁੰਦੀ ਹੈ।
Punjabi Bollywood Tadka
ਹਾਲ 'ਚ ਦਿੱਤੇ ਗਏ ਇਕ ਇੰਟਰਵਿਊ 'ਚ ਪ੍ਰਿਅੰਕਾ ਨੇ ਆਪਣੀ ਰਾਜਨੀਤੀ ਦੀਆਂ ਇੱਛਾਵਾਂ ਬਾਰੇ ਦੱਸਿਆ। ਉਨ੍ਹਾਂ ਨੇ ਇਸ ਬਾਰੇ 'ਚ ਗੱਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਦਿਨ ਭਾਰਤ ਦੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਪ੍ਰਿਅੰਕਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਨ੍ਹਾਂ ਦੇ ਪਤੀ ਨਿੱਕ ਕਦੇ ਅਮਰੀਕਾ ਦੇ ਰਾਸ਼ਟਰਪਤੀ ਦਾ ਚੋਣ ਲੜਣ।
Punjabi Bollywood Tadka
ਹਾਲਾਂਕਿ ਪ੍ਰਿਅੰਕਾ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਨਿੱਕ ਨੂੰ ਰਾਜਨੀਤੀ 'ਚ ਕੋਈ ਦਿਲਚਸਪੀ ਨਹੀਂ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਚੋਪੜਾ 'ਦਿ ਸਕਾਈ ਇਜ ਪਿੰਕ' 'ਚ ਦਿਖਾਈ ਦੇ ਵਾਲੀ ਹੈ। ਇਸ ਤੋਂ ਇਲਾਵਾ ਉਹ ਆਪਣੇ ਕੁਝ ਹਾਲੀਵੁੱਡ ਪ੍ਰੋਜੈਕਟਸ 'ਚ ਵੀ ਬਿਜ਼ੀ ਹੈ।
Punjabi Bollywood Tadka


Tags: Priyanka ChopraNick JonasInterviewPMBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari