FacebookTwitterg+Mail

ਪ੍ਰਿਯੰਕਾ ਚੋਪੜਾ ਦੇ ਵਿਆਹ 'ਚ ਲੱਗਣਗੀਆਂ ਸ਼ਾਹੀ ਰੌਣਕਾਂ, ਬਾਲੀਵੁੱਡ ਦੀ ਹੋਵੇਗੀ ਅਜਿਹੀ ਪਹਿਲੀ ਵੈਡਿੰਗ

priyanka chopra wedding
25 August, 2018 10:41:18 AM

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadkaਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਹਾਲੀਵੁੱਡ ਗਾਇਕ ਨਿਕ ਜੋਨਸ ਨੇ 18 ਅਗਸਤ ਨੂੰ ਭਾਰਤ 'ਚ ਮੰਗਣੀ ਕਰਵਾ ਲਈ ਅਤੇ ਇਸ ਦੇ ਨਾਲ ਹੀ ਆਪਣੇ ਰਿਲੇਸ਼ਨਸ਼ਿੱਪ ਤੇ ਆਫੀਸ਼ੀਅਲ ਮੋਹਰ ਵੀ ਲਾ ਦਿੱਤੀ। ਮੰਗਣੀ ਤੋਂ ਬਾਅਦ ਪ੍ਰਿਯੰਕਾ-ਨਿਕ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਇਨ੍ਹਾਂ ਦੇ ਵਿਆਹ ਦੀ ਗੈਸਟ ਲਿਸਟ 'ਤੇ ਵੀ ਕੰਮ ਸ਼ੁਰੂ ਹੋ ਗਿਆ ਹੈ। ਜਿੱਥੇ ਪ੍ਰਿਯੰਕਾ ਚੋਪੜਾ ਬਾਲੀਵੁੱਡ ਦਾ ਵੱਡਾ ਨਾਂ ਹੈ, ਉੱਥੇ ਨਿਕ ਜੋਨਸ ਵੀ ਹਾਲੀਵੁੱਡ ਦਾ ਲੋਕਪ੍ਰਿਯ ਚਿਹਰਾ ਹੈ। ਇਸ ਗੈਸਟ ਲਿਸਟ 'ਚ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਦਿ ਰਾਕ ਵਰਗੇ ਨਾਂ ਤਾਂ ਹੈ ਹੀ ਪਰ ਇਸ ਦੇ ਨਾਲ ਸਭ ਤੋਂ ਵੱਡਾ ਨਾਂ ਹੈ 'ਸ਼ਾਹੀ ਮਹਿਮਾਨ' ਮੇਗਨ ਮਾਰਕਲ ਅਤੇ ਪ੍ਰਿੰਸ ਹੈਰੀ ਦਾ ਹੈ। ਦੱਸ ਦੇਈਏ ਕਿ ਪ੍ਰਿਯੰਕਾ ਦੀ ਮੇਗਨ ਮਾਰਕਲ ਚੰਗੀ ਦੋਸਤ ਹੈ ਅਤੇ ਪਿਛਲੇ ਦਿਨੀਂ ਮੇਗਨ ਮਾਰਕਲ ਅਤੇ ਪ੍ਰਿੰਸ ਹੈਰੀ ਦੇ ਵਿਆਹ 'ਚ ਪ੍ਰਿਯੰਕਾ ਵੀ ਸ਼ਾਮਲ ਹੋਈ ਸੀ। ਹੁਣ ਇਸ ਸ਼ਾਹੀ ਜੋੜੇ ਦੇ ਪ੍ਰਿਯੰਕਾ-ਨਿਕ ਦੇ ਵਿਆਹ 'ਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਬਾਲੀਵੁੱਡ ਸਟਾਰ ਦੇ ਵਿਆਹ 'ਚ ਬਾਲੀਵੁੱਡ ਅਤੇ ਹਾਲੀਵੁੱਡ ਦੇ ਸਿਤਾਰੇ ਇੱਕਠੇ ਦਿਖਾਈ ਦੇਣਗੇ।


Tags: Priyanka Chopra Nick Jonas Wedding Meghan Markle Prince Harry

Edited By

Chanda Verma

Chanda Verma is News Editor at Jagbani.