FacebookTwitterg+Mail

ਨਿਕ ਨਾਲ ਤਸਵੀਰ ਸ਼ੇਅਰ ਕਰਕੇ ਪ੍ਰਿਯੰਕਾ ਨੇ ਜਨਕਤ ਕੀਤਾ ਰਿਸ਼ਤਾ, ਲੱਗਾ ਵਧਾਈਆਂ ਦਾ ਤਾਂਤਾ

priyanka chopra will be future   mrs jonas    nick confirms with picture
19 August, 2018 09:38:34 AM

ਨਵੀਂ ਦਿੱਲੀ(ਬਿਊਰੋ)— ਦੇਸੀ ਗਰਲ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਨੇ ਅਫੇਅਰ ਦੀਆਂ ਖਬਰਾਂ ਦੌਰਾਨ ਬੀਤੇ ਦਿਨੀਂ ਰੋਕਾ ਸੈਰੇਮਨੀ ਕਰਵਾ ਲਈ ਹੈ। ਦੱਸ ਦੇਈਏ ਕਿ ਦੋਵਾਂ ਨੇ ਰਵਾਇਤੀ ਤਰੀਕੇ ਨਾਲ ਇਕੱਠਿਆਂ ਬੈਠ ਕੇ ਪੂਜਾ ਕੀਤੀ। ਇਸ ਖਾਸ ਮੌਕੇ 'ਤੇ ਨਿਕ ਜੋਨਸ ਤੇ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਨਜ਼ਰ ਆਏ। ਇਸ ਦੌਰਾਨ ਨਿਕ ਦਾ ਪਰਿਵਾਰ ਟ੍ਰੈਡਿਸ਼ਨਲ ਪਹਿਰਾਵੇ 'ਚ ਨਜ਼ਰ ਆਇਆ, ਜਿਸ ਨੂੰ ਦੇਖ ਸਾਰੇ ਕਾਫੀ ਹੈਰਾਨ ਸਨ।

Punjabi Bollywood Tadka

ਰੋਕਾ ਸੈਰੇਮਨੀ ਹੋਣ ਤੋਂ ਬਾਅਦ ਨਿਕ ਤੇ ਪ੍ਰਿਅੰਕਾ ਨੇ ਇਕ ਤਸਵੀਰ ਆਪੋ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਕੇ ਇਕ-ਦੂਜੇ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਜਾਣੂ ਕਰਵਾਇਆ। ਪ੍ਰਿਅੰਕਾ ਚੋਪੜਾ ਨੇ ਤਸਵੀਰ ਪੋਸਟ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, “Taken.. With all my heart and soul..।''

Punjabi Bollywood Tadka

ਯਾਨੀ ਕਿ ਪੂਰੇ ਦਿਲ ਤੇ ਆਤਮਾ ਤੋਂ ਆਪਣਾ ਬਣਾ ਲਿਆ ਹੈ। ਦੂਜੇ ਪਾਸੇ ਨਿਕ ਜੋਨਸ ਨੇ ਤਸਵੀਰ ਪੋਸਟ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, ''Future Mrs. Jonas. My heart. My love।'' ਦੋਵਾਂ ਦੀਆਂ ਰੋਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਦੋਵਾਂ ਦੇ ਤਸਵੀਰਾਂ ਪੋਸਟ ਕਰਦਿਆਂ ਹੀ ਬੀ-ਟਾਊਨ ਦੀਆਂ ਹਸਤੀਆਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕੈਟਰੀਨਾ ਕੈਫ, ਸੋਫੀ ਚੌਧਰੀ, ਰਣਵੀਰ ਸਿੰਘ, ਵਰੁਣ ਧਵਨ, ਰਿਤਿਕ ਰੋਸ਼ਨ, ਆਲੀਆ ਭੱਟ, ਸੋਨਮ ਕਪੂਰ ਸ਼ਰਧਾ ਕਪੂਰ, ਇਲਿਆਨਾ ਡਿਰਕੂਜ਼, ਬਿਪਾਸ਼ਾ ਬਾਸੁ, ਈਸ਼ਾ ਗੁਪਤਾ, ਡੇਇਨਾ ਪੇਂਟੀ ਅਤੇ ਉਰਵਰਸ਼ੀ ਰੌਤੇਲੇ ਸਮੇਤ ਹੋਰਨਾਂ ਹਸਤੀਆਂ ਨੇ ਟਵੀਟ ਕਰਕੇ ਸ਼ੁੱਭਕਾਮਨਾਵਾਂ ਦਿੱਤੀਆਂ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Priyanka ChopraNick JonasConfirmsPictureRanveer Singh Hrithik Roshan Alia Bhatt Sonam Kapoor Masaba Gupta Shilpa Shetty Kundra Diana Penty Neha Kakkar Bipasha Basu Malaika AroraGood Wishes

Edited By

Sunita

Sunita is News Editor at Jagbani.