ਮੁੰਬਈ— ਰਿਐਲਿਟੀ ਸ਼ੋਅ 'ਬਿੱਗ ਬੌਸ 10' ਤੋਂ ਬਾਹਰ ਹੋਣ ਤੋਂ ਬਾਅਦ ਪ੍ਰਿਯੰਕਾ ਜੱਗਾ ਨੂੰ ਲੈ ਕੇ ਕਈ ਖੁਲਾਸੇ ਹੋ ਰਹੇ ਹਨ। ਬੀਤੇ ਸ਼ਨੀਵਾਰ ਨੂੰ ਉਸ ਦੇ ਭਰਾ ਸਮੀਰ ਜੱਗਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ, ''ਮੇਰੀ ਭੈਣ ਪ੍ਰਿਯੰਕਾ ਜੱਗਾ ਦਾ ਗਰਭਪਾਤ ਹੋ ਗਿਆ ਹੈ, ਉਹ ਬੀਮਾਰ ਸੀ, ਇਸ ਲਈ ਸ਼ੋਅ ਤੋਂ ਬਾਹਰ ਆਈ ਹੈ।'' ਸਮੀਰ ਜੱਗਾ ਨੇ ਇਹ ਵੀ ਦੱਸਿਆ ਕਿ ਗਰਭਪਾਤ ਦੇ ਕਾਰਨ ਹੀ 'ਬਿੱਗ ਬੌਸ' ਦੇ ਘਰ ਗਾਇਨੀਕੋਲਾਜਿਸਟ ਨੂੰ ਬੁਲਾਇਆ ਬੁਲਾਇਆ ਗਿਆ ਸੀ। ਜਦੋਂ ਪਿਛਲੇ ਹਫਤੇ 'ਚ ਪ੍ਰਿਯੰਕਾ ਦਾ ਦੂਜੇ ਪ੍ਰਤੀਯੋਗੀ ਨਾਲ ਝਗੜਾ ਹੋਇਆ ਤਾਂ ਪ੍ਰਿਯੰਕਾ ਨੇ ਚੀਕਦੇ ਹੋਏ ਕਿਹਾ ਸੀ ਕਿ ਮੈਨੂੰ ਬਲੀਡਿੰਗ (ਖੂਨ ਨਿਕਲਣਾ) ਹੋ ਰਹੀ ਹੈ। ਸਮੀਰ ਦਾ ਕਹਿਣਾ ਹੈ, ''ਪ੍ਰਿਯੰਕਾ ਨੇ ਸਿਹਤਮੰਦ ਨਾ ਹੋਣ ਦੀ ਜਾਣਕਾਰੀ ਬਿੱਗ ਬੌਸ ਨੂੰ ਦੇ ਦਿੱਤੀ ਸੀ। ਇਸ ਦੇ ਬਾਵਜੂਦ ਮੇਕਰਸ ਚਾਹੁੰਦੇ ਸੀ ਕਿ ਉਹ ਸਲਮਾਨ ਖਾਨ ਦੇ ਜਨਮਦਿਨ ਦੇ ਲਈ ਖਾਸ ਪੇਸ਼ਕਾਰੀ ਦਾ ਹਿੱਸਾ ਬਣੇ। ਕਥਿਤ ਤੌਰ 'ਤੇ ਸਮੀਰ ਨੇ ਕਿਹਾ, ਪ੍ਰਿਯੰਕਾ ਤਬੀਅਤ ਠੀਕ ਨਾ ਹੋਣ ਦੇ ਕਾਰਨ ਡਾਂਸ ਕਰਨ ਤੋਂ ਇਨਕਾਰ ਨਹੀਂ ਕੀਤਾ ਸੀ। ਪ੍ਰਿਯੰਕਾ ਇਹ ਟਾਸਕ ਕਰਨ ਦੀ ਹਾਲਤ 'ਚ ਨਹੀਂ ਸੀ। ਇਸ ਦੇ ਬਾਵਜੂਦ ਵੀ ਉਸ ਨੂੰ ਇਹ ਟਾਸਕ ਕਰਨ ਲਈ ਕਿਹਾ ਗਿਆ। 'ਬਿੱਗ ਬੌਸ' ਦੇ ਘਰ ਨੂੰ ਸਮੀਰ ਨੇ ਗੰਦੀ ਜਗ੍ਹਾ ਦੱਸਦੇ ਹੋਏ ਕਿਹਾ, ਪੂਰੇ ਘਰ 'ਚ ਚੂਹੇ ਘੁੰਮਦੇ ਹਨ। ਪ੍ਰਿਯੰਕਾ ਇਸ ਨੂੰ ਲੈ ਕੇ ਵੀ ਵਿਰੋਧ ਕਰ ਰਹੀ ਸੀ।''
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਵੀਕੇਂਡ ਦੇ ਵਾਰ ਦੀ ਸ਼ੂਟਿੰਗ ਦੌਰਾਨ ਜਦੋਂ ਸਲਮਾਨ ਨੇ ਪ੍ਰਿਯੰਕਾ ਨੂੰ ਕਿਹਾ, 'ਬਿੱਗ ਬੌਸ' ਦੇ ਘਰ 'ਚ ਸਭ ਤੋਂ ਜ਼ਿਆਦਾ ਅਗਰੈਸਿਵ ਅਤੇ ਗਾਲੀ-ਗਲੌਚ ਕਰਨ ਵਾਲੀ ਉਹ ਆਪ ਹੀ ਹੈ ਤਾਂ ਉਸ ਨੇ ਪਲਟ ਕੇ ਜਵਾਬ ਦਿੰਦੀ ਹੋਈ ਨੇ ਕਿਹਾ, ''ਮੈਂ ਹੋਰ ਕਰੂੰਗੀ।'' ਪ੍ਰਿਯੰਕਾ ਦੇ ਇਹ ਕਹਿਣ ਤੋਂ ਸਲਮਾਨ ਖਾਨ ਭੜਕ ਉੱਠੇ। ਉਸ ਨੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਕਿ, ਮੇਰੇ ਨਾਲ ਇਸ ਲਹਿਜੇ 'ਚ ਗੱਲ ਨਹੀਂ ਕਰ ਸਕਦੀ ਪਰ ਪ੍ਰਿਯੰਕਾ ਨਹੀਂ ਮੰਨੀ। ਉਹ ਆਪਣੀ ਜਗ੍ਹਾ ਤੋਂ ਉੱਠੀ ਅਤੇ ਚੀਕਦੇ ਹੋਏ ਕਹਿਣ ਲੱਗੀ, ''ਮੈਨੂੰ ਇਸ ਘਰ 'ਚ ਨਹੀਂ ਰਹਿਣਾ।'' ਸਲਮਾਨ ਨੇ ਇਕ ਵਾਰ ਫਿਰ ਉਸ ਨੂੰ ਸਮਝਾਇਆ ਕਿ ਉਸ ਦਾ ਇਹ ਡਰਾਮੇ ਮੇਰੇ ਸਾਹਮਣੇ ਨਹੀਂ ਚੱਲੇਗਾ। ਫਿਰ ਵੀ ਪ੍ਰਿਯੰਕਾ ਬੋਲਦੀ ਹੀ ਗਈ। ਅੰਤ 'ਚ ਸਲਮਾਨ ਨੇ ਉਸ ਨੂੰ ਬਿੱਗ ਬੌਸ ਦੇ ਘਰ ਤੋਂ ਬਾਹਰ ਕੱਢਣ ਦਾ ਆਦੇਸ਼ ਦੇ ਦਿੱਤਾ।