ਮੁੰਬਈ— ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਅੱਜ ਆਪਣੇ ਵਿਆਹ ਦੀ ਪਹਿਲੀ ਰਿਸੇਪਸ਼ਨ ਪਾਰਟੀ ਦਿੱਲੀ ਦੇ ਤਾਜ ਪੈਲਸ 'ਚ ਰੱਖੀ ਹੈ। ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦਾ ਜੋਧਪੁਰ ਦੇ ਉਮੇਦ ਭਵਨ 'ਚ ਰਾਇਲ ਵੈਡਿੰਗ 1 ਦਸੰਬਰ ਨੂੰ ਇਸਾਈ ਅਤੇ 2 ਨੂੰ ਹਿੰਦੂ ਰੀਤੀ-ਰਿਵਾਜ ਨਾਲ ਵਿਆਹ ਹੋਇਆ।
ਇਸ ਖਾਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ-ਵੱਡੇ ਰਾਜਨੇਤਾ ਅਤੇ ਉਦਯੋਗਪਤੀ ਸ਼ਾਮਲ ਹੋਏ। ਵੀ.ਆਈ.ਪੀ. ਮਹਿਮਾਨਾਂ ਨੂੰ ਦੇਖਦੇ ਹੋਏ ਹੋਟਲ ਦੀ ਸਕਿਊਰਿਟੀ ਨੂੰ ਵੱਧਾ ਦਿੱਤਾ ਗਿਆ ਹੈ।
ਜਿਸ ਤਰ੍ਹਾਂ ਪ੍ਰਿਯੰਕਾ ਚੋਪੜਾ ਨੇ ਆਪਣੇ ਵਿਆਹ ਨੂੰ ਖਾਸ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ, ਉਸੇ ਤਰ੍ਹਾਂ ਅੱਜ ਉਨ੍ਹਾਂ ਦੀ ਰਿਸੇਪਸ਼ਨ ਪਾਰਟੀ 'ਚ ਵੀ ਰਾਇਲਟੀ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਅੱਜ ਦਿੱਲੀ ਦੇ ਰਿਸੇਪਸ਼ਨ ਦਾ ਨਜ਼ਾਰਾ ਬੇਹਦ ਖਾਸ ਨਜ਼ਰ ਆ ਰਿਹਾ ਹੈ।
ਵਿਆਹ ਦੇ ਦੋਵੇਂ ਆਊਟਫਿਟ ਤੋਂ ਇਲਾਵਾ ਪ੍ਰਿਯੰਕਾ ਦਾ ਵੈਡਿੰਗ ਰਿਸੇਪਸ਼ਨ ਆਊਟਫਿਟ ਬਹੁਤ ਖਾਸ ਸੀ। ਪ੍ਰਿਯੰਕਾ ਨੇ ਇਸ ਖਾਸ ਮੌਕੇ 'ਤੇ ਵਾਇਟ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ। ਗਲੇ 'ਚ ਖੂਬਸੂਰਤ ਨੈਕਲਸ ਅਤੇ ਹੱਥਾਂ 'ਚ ਲਾਲ ਰੰਗ ਦਾ ਚੂੜਾ ਵੀ ਨਜ਼ਰ ਆ ਰਿਹਾ ਹੈ। ਉੱਥੇ ਹੀ ਉਨ੍ਹਾਂ ਦੇ ਪਤੀ ਨਿਕ ਜੋਨਸ ਬਲੂ ਵੈਲਬੋਰਟਨ ਸੂਟ 'ਚ ਨਜ਼ਰ ਆਏ
ਵੈਨਿਊ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਦੋਵਾਂ ਦਾ ਨਾਮ ਦਾ ਪਹਿਲਾਂ ਅਖਰ 'NP' ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ।