ਮੁੰਬਈ (ਬਿਊਰੋ)— ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਨੇ ਜੋਧਪੁਰ ਦੇ ਉਮੈਦ ਭਵਨ ਪੈਲੇਸ 'ਚ ਬੀਤੇ ਦਿਨੀਂ ਕ੍ਰਿਸਚੀਅਨ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ। ਅੱਜ ਦੋਵੇਂ ਸਿਤਾਰੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਨ ਵਾਲੇ ਹਨ ਪਰ ਸੱਤ ਫੇਰੇ ਲੈਣ ਤੋਂ ਪਹਿਲਾਂ ਪ੍ਰਿਅੰਕਾ ਨੇ ਫੈਨਜ਼ ਲਈ ਆਪਣੇ ਵਿਆਹ ਦੀਆਂ ਰਸਮਾਂ ਦੀਆਂ ਕੁਝ ਖਾਸ ਝਲਕੀਆਂ ਦਿੱਤੀਆਂ ਹਨ।
ਇੰਸਟਾਗ੍ਰਾਮ 'ਤੇ ਪ੍ਰਿਅੰਕਾ ਨੇ ਸੰਗੀਤ ਸੈਰੇਮਨੀ ਦੀ ਇਕ ਵੀਡੀਓ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਤਸਵੀਰਾਂ ਨਾਲ ਪ੍ਰਿਅੰਕਾ ਨੇ ਇਕ ਪੋਸਟ ਵੀ ਲਿਖੀ ਹੈ, ਜਿਸ 'ਚ ਉਸ ਨੇ ਸੰਗੀਤ ਸੈਰੇਮਨੀ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। ਉਸ ਮੁਤਾਬਕ ਸੰਗੀਤ ਸੈਰੇਮਨੀ 'ਚ ਦੋਵਾਂ ਪਰਿਵਾਰਾਂ ਵਿਚਾਲੇ ਡਾਂਸ ਮੁਕਾਬਲਾ ਹੋਇਆ, ਜੋ ਕਿ ਇਕ ਵੱਡੇ ਜਸ਼ਨ ਦੇ ਤੌਰ 'ਤੇ ਖਤਮ ਹੋਇਆ।
ਪ੍ਰਿਅੰਕਾ ਨੇ ਵੀਡੀਓ ਰਾਹੀਂ ਸੰਗੀਤ ਸੈਰੇਮਨੀ ਦੀਆਂ ਝਲਕੀਆਂ ਵੀ ਦਿਖਾਈਆਂ ਹਨ। ਇਸ ਸੈਰੇਮਨੀ 'ਚ ਹਰ ਕਿਸੇ ਨੇ ਪੇਸ਼ਕਾਰੀ ਦਿੱਤੀ। ਜਿਥੇ ਦੁਲਹਨ ਦੀ ਭੈਣ ਪਰਿਣੀਤੀ ਚੋਪੜਾ ਨੱਚਦੀ ਨਜ਼ਰ ਆ ਰਹੀ ਹੈ, ਉਥੇ ਦੁਲਹੇ ਦੇ ਭਰਾ ਜੋ ਜੋਨਸ ਸਟੇਜ 'ਤੇ ਗੀਤ ਗਾਉਂਦੇ ਨਜ਼ਰ ਆ ਰਹੇ ਹਨ।
ਪ੍ਰਿਅੰਕਾ ਨੇ ਇਹ ਵੀ ਦੱਸਿਆ ਕਿ ਦੋਵਾਂ ਪਰਿਵਾਰਾਂ ਨੇ ਉਸ ਦੀ ਤੇ ਨਿਕ ਜੋਨਸ ਦੀ ਕਹਾਣੀ ਨੂੰ ਡਾਂਸ ਤੇ ਗੀਤਾਂ ਰਾਹੀਂ ਸਟੇਜ 'ਤੇ ਪਰਫਾਰਮ ਕੀਤਾ।
ਪ੍ਰਿਅੰਕਾ-ਨਿਕ ਦੀ ਕਹਾਣੀ ਨੂੰ ਇਸ ਤਰ੍ਹਾਂ ਦੇਖ ਕੇ ਲੋਕ ਹੱਸੇ ਵੀ, ਨਾਲ ਹੀ ਉਨ੍ਹਾਂ ਨੂੰ ਇਨ੍ਹਾਂ ਦੋਵਾਂ ਦੀ ਪ੍ਰੇਮ ਕਹਾਣੀ ਨਾਲ ਪਿਆਰ ਵੀ ਹੋ ਗਿਆ।