FacebookTwitterg+Mail

3 ਦਸੰਬਰ ਨੂੰ ਕ੍ਰਿਸਚੀਅਨ ਰੀਤੀ-ਰਿਵਾਜਾਂ ਨਾਲ ਹੋਵੇਗਾ ਪ੍ਰਿਅੰਕਾ-ਨਿਕ ਦਾ ਵਿਆਹ

priyanka nick wedding detail
21 November, 2018 07:40:52 PM

ਮੁੰਬਈ (ਬਿਊਰੋ)— ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦਾ ਵਿਆਹ ਵੀ ਦੀਪਿਕਾ-ਰਣਵੀਰ ਵਾਂਗ ਦੋ ਰੀਤੀ-ਰਿਵਾਜਾਂ ਨਾਲ ਹੋਵੇਗਾ। ਪਹਿਲਾ ਵਿਆਹ ਭਾਰਤੀ ਰੀਤੀ-ਰਿਵਾਜਾਂ ਨਾਲ ਹੋਵੇਗਾ ਤੇ ਦੂਜਾ ਕ੍ਰਿਸਚੀਅਨ ਰੀਤੀ-ਰਿਵਾਜਾਂ ਦੇ ਨਾਲ। ਖਬਰਾਂ ਅਨੁਸਾਰ ਇਹ ਵਿਆਹ 3 ਦਸੰਬਰ ਨੂੰ ਹੋਵੇਗਾ, ਜਦਕਿ ਭਾਰਤੀ ਰਿਵਾਜਾਂ ਨਾਲ ਵਿਆਹ ਇਸ ਤੋਂ ਪਹਿਲਾਂ ਹੋਵੇਗਾ।

Punjabi Bollywood Tadka

ਗਣੇਸ਼ ਹੇਗੜੇ ਸਿਖਾ ਰਹੇ ਨੇ ਨਿਕ ਨੂੰ ਡਾਂਸ
ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦੇ ਵਿਆਹ 'ਚ ਸਿਰਫ 12 ਦਿਨ ਬਾਕੀ ਹਨ। ਅਜਿਹੇ 'ਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਖਬਰਾਂ ਹਨ ਕਿ ਨਿਕ ਜੋਨਸ ਸੰਗੀਤ ਸੈਰੇਮਨੀ ਲਈ ਪ੍ਰਿਅੰਕਾ ਦੇ ਫਿਲਮੀ ਗੀਤਾਂ 'ਤੇ ਡਾਂਸ ਕਰਨਗੇ, ਜਿਸ ਲਈ ਕੋਰੀਓਗ੍ਰਾਫਰ ਗਮੇਸ਼ ਹੇਗੜੇ ਉਨ੍ਹਾਂ ਨੂੰ ਟਰੇਨਿੰਗ ਦੇ ਰਹੇ ਹਨ।

Punjabi Bollywood Tadka

3 ਦਿਨ ਚੱਲੇਗਾ ਫੰਕਸ਼ਨ
ਪ੍ਰਿਅੰਕਾ-ਨਿਕ ਦਾ ਵਿਆਹ ਜੋਧਪੁਰ ਦੇ ਉਮੇਦ ਭਵਨ ਪੈਲੇਸ 'ਚ ਤਿੰਨ ਦਿਨਾਂ ਤਕ ਚੱਲੇਗਾ। ਪਿਛਲੇ ਦਿਨੀਂ ਪ੍ਰਿਅੰਕਾ ਦੀ ਮਾਂ ਮਧੂ ਚੋਪੜਾ ਵੀ ਤਿਆਰੀਆਂ ਦਾ ਜਾਇਜ਼ਾ ਲੈਣ ਜੋਧਪੁਰ ਗਈ ਸੀ। ਪ੍ਰਿਅੰਕਾ ਦੇ ਕਰੀਬੀ ਸੂਤਰਾਂ ਅਨੁਸਾਰ ਵਿਆਹ ਦੀ ਤਰੀਕ 2 ਦਸੰਬਰ ਦੱਸੀ ਜਾ ਰਹੀ ਹੈ, ਜਦਕਿ ਮਹਿੰਦੀ ਤੇ ਸੰਗੀਤ ਸੈਰੇਮਨੀ 29 ਤੇ 30 ਨਵੰਬਰ ਨੂੰ ਹੋਣ ਵਾਲੀ ਹੈ।

ਅਬੂ ਜਾਨੀ ਤੇ ਸੰਦੀਪ ਤਿਆਰ ਕਰਨਗੇ ਡਰੈੱਸਿਜ਼
ਪ੍ਰਿਅੰਕਾ ਦੀਆਂ ਡਰੈੱਸਿਜ਼ ਡਿਜ਼ਾਈਨਰ ਅਬੂ ਜਾਨੀ ਤੇ ਸੰਦੀਪ ਖੋਸਲਾ ਤਿਆਰ ਕਰ ਰਹੇ ਹਨ। ਇਸ ਜੋੜੀ ਨੇ ਹੀ ਫਿਲਮ 'ਦੇਵਦਾਸ' ਲਈ ਕਾਸਟਿਊਮ ਡਿਜ਼ਾਈਨ ਕੀਤੇ ਸਨ। ਹਾਲ ਹੀ 'ਚ ਪ੍ਰਿਅੰਕਾ ਪੈਰਿਸ ਤੋਂ ਵਿਆਹ ਦੀ ਸ਼ਾਪਿੰਗ ਕਰਕੇ ਭਾਰਤ ਵਾਪਸ ਪਰਤੀ ਹੈ।


Tags: Priyanka Chopra Nick Jonas Wedding Hollywood Celebrity Bollywood Actress

Edited By

Rahul Singh

Rahul Singh is News Editor at Jagbani.