FacebookTwitterg+Mail

Frozen 2 ‘ਚ ਨਜ਼ਰ ਆਵੇਗਾ ਬਾਲੀਵੁੱਡ ਦੀਆਂ ਚੋਪੜਾ ਭੈਣਾਂ ਦਾ ਪਿਆਰ

priyanka parineeti chopra to voice sisters elsa and anna in frozen 2 s
18 October, 2019 05:02:11 PM

ਮੁੰਬਈ(ਬਿਊਰੋ)- ਬਾਲੀਵੁੱਡ ‘ਚ ਕਈ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ‘ਚ ਰੀਅਲ ਲਾਈਫ ਭੈਣ-ਭਰਾਵਾਂ ਨੇ ਇਕੱਠੇ ਕੰਮ ਕੀਤਾ ਹੈ। ਭਾਵੇਂ ਉਹ ਸੰਨੀ ਦਿਓਲ-ਬੌਬੀ ਦਿਓਲ ਹੋਣ ਜਾਂ ਫਿਰ ਸਲਮਾਨ ਖਾਨ ਤੇ ਅਰਬਾਜ਼ ਖਾਨ। ਇਕ ਵਾਰ ਫਿਰ ਤੋਂ ਦੋ ਭੈਣਾਂ ਇਕੱਠੇ ਕੰਮ ਕਰਦੀਆਂ ਨਜ਼ਰ ਆਉਣਗੀਆਂ। ਜੀ ਹਾਂ, ਖਬਰ ਹੈ ਕਿ ਪ੍ਰਿਅੰਕਾ ਚੋਪੜਾ ਤੇ ਪਰਿਣੀਤੀ ਚੋਪੜਾ ਪਹਿਲੀ ਵਾਰ ਪਰਦੇ ’ਤੇ ਇਕੱਠੀਆਂ ਨਜ਼ਰ ਆਉਣਗੀਆਂ। ਇਸ ਗੱਲ ਦੀ ਜਾਣਕਾਰੀ ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ।
Punjabi Bollywood Tadka
ਪ੍ਰਿਅੰਕਾ ਨੇ ਲਿਖਿਆ,‘‘ਮਿਮੀ ਤੇ ਟਿਸ਼ਾ ਹੁਣ ਐਲਸਾ ਤੇ ਐਨਾ ਹੈ… ਚੋਪੜਾ ਭੈਣਾਂ ਇਕੱਠੀਆਂ ਆ ਰਹੀਆਂ ਨੇ ਡਿਜ਼ਨੀ ਦੇ ‘ਫ੍ਰੋਜ਼ਨ 2’ ‘ਚ। ਹੁਣ ਹੋਰ ਇੰਤਜ਼ਾਰ ਨਹੀਂ ਕਰਨਾ ਹੋਵੇਗਾ ਸਾਨੂੰ ਦੇਖਣ ਦੇ ਲਈ…ਮੇਰਾ ਮਤਲਬ ਹੈ ਸਾਨੂੰ ਸੁਣਨ ਦੇ ਲਈ, ਅਸੀਂ ਲੈ ਕੇ ਆ ਰਹੇ ਹਾਂ ਅਨੋਖੇ ਤੇ ਦਮਦਾਰ ਕਿਰਦਾਰਾਂ ਦੀ ਕਹਾਣੀ ਹਿੰਦੀ ‘ਚ…‘ਫ੍ਰੋਜ਼ਨ 2’ ਆ ਰਹੀ 22 ਨਵੰਬਰ ਨੂੰ’’।


ਦੱਸ ਦੇਈਏ ਇਹ ਪਹਿਲੀ ਵਾਰ ਹੈ ਜਦੋਂ ਇਹ ਦੋਵੇਂ ਭੈਣਾਂ ਇਕੱਠੇ ਕੰਮ ਕਰਦੇ ਹੋਏ ਨਜ਼ਰ ਆਉਣਗੀਆਂ। ‘ਫ੍ਰੋਜ਼ਨ 2’ ਦੇ ਹਿੰਦੀ ਵਰਜ਼ਨ ‘ਚ ਪ੍ਰਿਅੰਕਾ ਚੋਪੜਾ ਤੇ ਪਰਿਣੀਤੀ ਚੋਪੜਾ ਦੀ ਆਵਾਜ਼ ਸੁਣਨ ਨੂੰ ਮਿਲੇਗੀ। ਇਹ ਫਿਲਮ 22 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Priyanka ChopraParineeti ChopraFrozen 2Bollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari