FacebookTwitterg+Mail

ਅਦਾਕਾਰਾ ਟੀਨਾ ਦੱਤਾ ਨੇ ਪ੍ਰੋਡਿਊਸਰ ’ਤੇ ਲਗਾਇਆ ਧੋਖਾਧੜੀ ਦਾ ਦੋਸ਼

producer cheated   dayan   fame tina dutta  the actress said    30 lakh rupees
07 November, 2019 10:36:28 AM

ਮੁੰਬਈ(ਬਿਊਰੋ)- ਟੀ.ਵੀ. ਦੀ ਦੁਨੀਆ ਵਿਚ 90 ਦਿਨ ਦਾ ਚੈੱਕ ਪੇ ਸਿਸਟਮ ਹੁੰਦਾ ਹੈ। ਸ਼ਾਇਦ ਸਾਡੇ ’ਚੋਂ ਇਹ ਗੱਲ ਘੱਟ ਹੀ ਲੋਕ ਜਾਣਦੇ ਹੋਣ ਪਰ ਟੀ.ਵੀ. ਇੰਡਸਟਰੀ ਇਕ ਅਜਿਹੀ ਦੁਨੀਆ ਹੈ, ਜਿੱਥੇ ਐਕਟਰਸ ਨੂੰ ਕੰਮ ਕਰਨ ਤੋਂ ਬਾਅਦ 90 ਦਿਨ ਦੇ ਅੰਦਰ ਪੇਮੇਂਟ ਚੈੱਕ ਨਾਲ ਹੁੰਦੀ ਹੈ। ਟੀ.ਵੀ. ਦੇ ਕਈ ਸਿਤਾਰੇ ਅਜਿਹੇ ਹਨ, ਜੋ ਪੇਮੇਂਟ ਨਾ ਮਿਲਣ ਕਾਰਨ ਸੁਰਖੀਆਂ ਵਿਚ ਆਏ ਹਨ। ਇਸ ਵਾਰ ਟੀਨਾ ਦੱਤਾ ਦਾ ਨਾਮ ਇਸ ਲਿਸਟ ਵਿਚ ਸ਼ਾਮਿਲ ਹੋਇਆ ਹੈ। ਦਰਅਸਲ, ‘ਉਤਰਨ’ ਸਟਾਰ ਟੀਨਾ ਦੱਤਾ ਨੂੰ ਇਕ ਪ੍ਰੋਡਿਊਸਰ ਨੇ ਵਾਅਦਾ ਕੀਤਾ ਸੀ, ਕਿ ਉਹ ਉਨ੍ਹਾਂ ਦੀ ਮਿਹਨਤ ਯਾਨੀ 30 ਲੱਖ ਦਾ ਚੈੱਕ ਉਨ੍ਹਾਂ ਨੂੰ ਜਲਦ ਹੀ ਦੇ ਦੇਣਗੇ ਪਰ ਇਹ ਵਾਅਦਾ ਪੂਰਾ ਹੁੰਦਾ ਨਹੀਂ ਦਿਖਾਈ ਦੇ ਰਿਹਾ ਹੈ।=
Punjabi Bollywood Tadka
ਹਾਲ ਹੀ ਵਿਚ ਟੀਨਾ ਦੱਤਾ ਦਾ ਇਕ ਸ਼ੋਅ ਬੰਦ ਹੋ ਗਿਆ, ਜਿਸ ਦੀ ਪੇਮੇਂਟ 30 ਲੱਖ ਹੋਣੀ ਸੀ ਪਰ ਇਕ ਨਾਮੀ ਪ੍ਰੋਡਿਊਸਰ ਨੇ ਉਨ੍ਹਾਂ ਨੂੰ ਇਹ ਪੇਮੇਂਟ ਦੇਣ ਤੋਂ ਨਾ ਕਰ ਦਿੱਤੀ। ਜਿਸ ਦਾ ਖੁਲਾਸਾ ਟੀਨਾ ਨੇ ਸੋਸ਼ਲ ਮੀਡੀਆ ’ਤੇ ਕੀਤਾ। ਟੀਨਾ ਨੇ ਕਿਹਾ ਕਿ ਮੈਂ ਉਦਾਸ ਹਾਂ ਅਤੇ ਇਕ ਵੱਡੀ ਪ੍ਰੇਸ਼ਾਨੀ ਵਿਚ ਫਸ ਚੁੱਕੀ ਹਾਂ। ਮੈਂ ਉਸ ਪ੍ਰੋਡਿਊਸਰ ਦਾ ਨਾਮ ਨਹੀਂ ਲੈਣਾ ਚਾਹੁੰਦੀ ਪਰ ਉਨ੍ਹਾਂ ਨੇ ਮੈਨੂੰ ਮੇਰੇ 30 ਲੱਖ ਰੁਪਏ ਦੇਣ ਤੋਂ ਨਾ ਕਰ ਦਿੱਤੀ ਹੈ। ਜਿਸ ਸ਼ੋਅ ਵਿਚ ਮੈਂ ਕੰਮ ਕਰਦੀ ਸੀ ਉਹ ਆਫ ਏਅਰ ਹੋ ਚੁੱਕਿਆ ਹੈ ਅਤੇ ਸਪਾਂਸਰ ਨਾ ਮਿਲਣ ਕਾਰਨ ਅਜਿਹਾ ਹੋਇਆ। ਜਿਸ ਵਿਚ ਮੇਰੀ ਕੋਈ ਗਲਤੀ ਨਹੀਂ। ਸ਼ੋਅ ਨੂੰ ਨੁਕਸਾਨ ਹੋਇਆ ਪਰ ਹੁਣ ਮੈਨੂੰ ਭਾਰੀ ਨੁਕਸਾਨ ਝਲਨਾ ਪੈ ਰਿਹਾ ਹੈ।
Punjabi Bollywood Tadka
ਟੀਨਾ ਨੇ ਪ੍ਰੋਡਿਊਸਰ ਖਿਲਾਫ ਸਿਨੇ ਅਤੇ ਟੀ.ਵੀ. ਆਰਟਿਸਟ ਐਸੋਸੀਏਸ਼ਨ (ਸੀ. ਆਈ. ਐੱਨ.ਟੀ. ਏ. ਏ.) ਵਿਚ ਕੰਪਲੇਂਟ ਫਾਇਲ ਕੀਤੀ ਹੈ। ਦੇਖਣਾ ਇਹ ਹੈ ਕਿ ਐਸੋਸੀਏਸ਼ਨ ਇਸ ’ਤੇ ਕੀ ਕਾਰਵਾਈ ਕਰਦਾ ਹੈ।


Tags: Tina DattaProducerCheque30 lakhsCine and TV Artists AssociationUttran

About The Author

manju bala

manju bala is content editor at Punjab Kesari