ਜਲੰਧਰ (ਬਿਊਰੋ) — ਮਾਡਲ ਤੇ ਅਦਾਕਾਰਾ ਤਨਵੀ ਨਾਗੀ ਆਪਣੇ ਪ੍ਰਸ਼ੰਸਕਾਂ ਨੂੰ ਇਕ ਤੋਂ ਬਾਅਦ ਇਕ ਖੁਸ਼ਖਬਰੀ ਦੇ ਰਹੀ ਹੈ। ਜਿੱਥੇ ਉਹ ਜਲਦ ਹੀ ਆਉਣ ਵਾਲੀ ਪੰਜਾਬੀ ਫਿਲਮ 'ਨੀ ਮੈਂ ਸੱਸ ਕੁੱਟਣੀ' 'ਚ ਨਜ਼ਰ ਆਵੇਗੀ, ਉੱਥੇ ਤਨਵੀ ਨਾਗੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਹੋਰ ਖੁਸ਼ਖਬਰੀ ਦਿੱਤੀ ਹੈ। ਦਰਅਸਲ, ਤਨਵੀ ਨਾਗੀ ਜਲਦ ਹੀ ਵਿਆਹ ਦੇ ਬੰਦਨ 'ਚ ਬੱਝਣ ਜਾ ਰਹੀ ਹੈ। ਹਾਲ ਹੀ 'ਚ ਤਨਵੀ ਨਾਗੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਆਪਣੀ ਮੰਗਣੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਦੱਸ ਦਈਏ ਕਿ ਤਨਵੀ ਨਾਗੀ ਨੇ ਫਿਲਮ ਨਿਰਮਾਤਾ ਮੋਹਿਤ ਬਨਵੈਤ ਨਾਲ ਮੰਗਣੀ ਕਰਵਾਈ ਹੈ। ਤਨਵੀ ਨਾਗੀ ਪਹਿਲੀ ਵਾਰ ਮੋਹਿਤ ਦੀ ਫਿਲਮ ‘Once Upon a Time in Amritsar’ 'ਚ ਨਜ਼ਰ ਆਈ ਸੀ। ਇਸ ਫਿਲਮ ਰਾਹੀਂ ਉਨ੍ਹਾਂ ਨੇ ਪਾਲੀਵੁੱਡ 'ਚ ਕਦਮ ਰੱਖਿਆ ਸੀ।
ਖਬਰਾਂ ਦੀ ਮੰਨੀਤੇ ਤਾਂ ਤਨਵੀ ਨਾਗੀ ਉਦੋਂ ਤੋਂ ਹੀ ਮੋਹਿਤ ਨੂੰ ਡੇਟ ਕਰ ਰਹੀ ਸੀ। ਖਬਰਾਂ ਭਾਵੇਂ ਜੋ ਵੀ ਹੋਣ ਪਰ ਇਹ ਪੱਕਾ ਹੈ ਕਿ ਪਾਲੀਵੁੱਡ ਦੀ ਇਹ ਜੋੜੀ ਜਲਦ ਹੀ ਵਿਆਹ ਦੇ ਬੰਦਨ 'ਚ ਬੱਝਣ ਜਾ ਰਹੀ ਹੈ।