ਮੁੰਬਈ— ਮਸ਼ਹੂਰ ਟੀ. ਵੀ. ਅਦਾਕਾਰਾ ਪੂਜਾ ਬੈਨਰਜੀ ਨੇ 'ਦਿਲ ਸੇ ਦਿਲ ਤੱਕ' ਦੇ ਫੇਮ ਕੁਣਾਲ ਵਰਮਾ ਭਾਵ ਅਮਨ ਨਾਲ ਮੰਗਣੀ ਕਰ ਲਈ ਹੈ। ਜਾਣਕਾਰੀ ਮੁਤਾਬਕ ਟੀ. ਵੀ. ਦੇ ਸਟਾਰ ਕੱਪਲ 'ਚੋਂ ਇਕ ਅਮਨ ਅਤੇ ਪੂਜਾ ਨੇ ਅਗਸਤ ਨੂੰ ਮੰਗਣੀ ਕੀਤੀ ਹੈ।
ਅਮਨ ਅਤੇ ਪੂਜਾ ਨੇ 16 ਅਗਸਤ ਨੂੰ ਮੰਗਣੀ ਕੀਤੀ ਹੈ। ਅਮਨ ਅਤੇ ਪੂਜਾ ਮੰਗਣੀ ਤੋਂ 9 ਸਾਲ ਪਹਿਲਾਂ ਰਿਲੇਸ਼ਨਸ਼ਿਪ 'ਚ ਸਨ। ਪੂਜਾ ਨੇ ਹਾਲ ਹੀ 'ਚ ਆਪਣੇ ਸ਼ੋਅ 'ਦੇਵ' ਦੇ ਪ੍ਰਮੋਸ਼ਨ ਦੇ ਟਾਈਮ 'ਤੇ ਆਪਣੇ ਵਿਆਹ ਦੀਆਂ ਯੋਜਨਾਵਾਂ ਬਾਰੇ ਦੱਸਿਆ ਸੀ।
ਜ਼ਿਕਰਯੋਗ ਹੈ ਕਿ ਮਸ਼ਹੂਰ ਟੀ.ਵੀ ਸਟਾਰਜ਼ ਭਾਰਤੀ ਸਿੰਘ, ਅਦਾ ਖਾਨ, ਅਨੀਤਾ ਹਸਨੰਦਾਨੀ ਵੀ ਅਮਨ ਅਤੇ ਪੂਜਾ ਦੀ ਮੰਗਣੀ 'ਚ ਸ਼ਾਮਲ ਹੋਣ ਪੁੱਜੇ ਸਨ। ਪੂਜਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਹਰ ਕਿਸੇ ਦੇ ਰਿਲੇਸ਼ਨ 'ਚ ਉਤਾਰ-ਚੜਾਅ ਦਾ ਦੌਰ ਆਉਂਦਾ ਹੈ ਅਤੇ ਅਸੀਂ ਦੋਹਾਂ ਨੇ ਵੀ ਮੁਸ਼ਕਿਲ ਦੌਰ ਦਾ ਸਾਹਮਣਾ ਕੀਤਾ ਹੈ ਪਰ ਮੈਨੂੰ ਲੱਗਦਾ ਹੈ ਕਿ ਬੁਰੇ ਸਮੇਂ ਤੋਂ ਬਾਅਦ ਵੀ ਸਾਡੀ ਰਿਲੇਸ਼ਨਸ਼ਿਪ ਮਜ਼ਬੂਤ ਹੋਈ ਹੈ।
A post shared by Nabila (@puja_fanclub) on Aug 17, 2017 at 1:48am PDT
A post shared by Nabila (@puja_fanclub) on Aug 17, 2017 at 1:35am PDT
A post shared by Nabila (@puja_fanclub) on Aug 16, 2017 at 10:58am PDT
A post shared by Nabila (@puja_fanclub) on Aug 16, 2017 at 10:42am PDT