ਮੁੰਬਈ(ਬਿਊਰੋ)— ਪੁਲਕਿਤ ਸਮਰਾਟ ਟੀ. ਵੀ. ਅਤੇ ਫਿਲਮਾਂ ਦਾ ਜਾਣਿਆ-ਪਛਾਣਿਆ ਚਿਹਰਾ ਹੈ। ਉਨ੍ਹਾਂ ਨੇ 2014 'ਚ ਆਪਣੀ ਪ੍ਰੇਮਿਕਾ ਸ਼ਵੇਤਾ ਰੋਹਿਰਾ ਨਾਲ ਵਿਆਹ ਕੀਤਾ ਸੀ ਪਰ ਵਿਆਹ ਦੇ 11 ਮਹੀਨਿਆਂ ਬਾਅਦ ਹੀ ਦੋਵੇਂ ਵੱਖਰੇ ਹੋ ਗਏ। ਪਿਛਲੇ ਦਿਨੀਂ ਪੁਲਕਿਤ ਨੇ ਇਕ ਇੰਟਰਵਿਊ 'ਚ ਸ਼ਵੇਤਾ ਬਾਰੇ ਗੱਲ ਕੀਤੀ ਸੀ। ਪੁਲਕਿਤ ਨੇ ਕਿਹਾ ਕਿ ਸ਼ਵੇਤਾ ਦੀ ਪਛਾਣ ਸਿਰਫ ਇਹੀ ਨਹੀਂ ਹੈ ਕਿ ਉਹ ਉਨ੍ਹਾਂ ਤੋਂ ਵੱਖ ਹੋ ਚੁੱਕੀ ਪਤਨੀ ਹੈ ਬਲਕਿ ਉਨ੍ਹਾਂ ਦੀ ਆਪਣੀ ਪਛਾਣ ਅਤੇ ਟੈਲੇਂਟ ਹੈ।''

ਪੁਲਕਿਤ ਦੇ ਇਸ ਬਿਆਨ ਦਾ ਜਵਾਬ ਸ਼ਵੇਤਾ ਨੇ ਇਸ ਤਰ੍ਹਾਂ ਦਿੱਤਾ ਹੈ। ਸ਼ਵੇਤਾ ਨੇ ਕਿਹਾ, ਜੋ ਕੁਝ ਪੁਲਕਿਤ ਨੇ ਮੇਰੇ ਬਾਰੇ 'ਚ ਕਿਹਾ ਉਸ ਲਈ ਧੰਨਵਾਦ ਪਰ ਉਹ ਇਹ ਸਭ ਪਹਿਲਾਂ ਵੀ ਕਹਿ ਸਕਦੇ ਸਨ। ਉਨ੍ਹਾਂ ਨੂੰ ਮੇਰੇ ਟੈਲੇਂਟ ਨੂੰ ਸਮਝਣ 'ਚ ਕਾਫੀ ਸਮਾਂ ਲੱਗ ਗਿਆ। ਹਰ ਤਬਾਹੀ ਤੋਂ ਕੁਝ ਨਾ ਕੁਝ ਸਿੱਖਿਆ ਮਿਲਦੀ ਹੈ।

ਇਹ ਤੁਹਾਨੂੰ ਵੱਡਾ ਬਣਾਉਣ 'ਚ ਮਦਦ ਕਰਦੀ ਹੈ। ਖੁਸ਼ੀ ਹੈ ਕਿ ਆਖਿਰਕਾਰ ਉਹ ਸੱਚ ਸਮਝ ਗਏ। ਇਹ ਥੋੜ੍ਹਾ ਮਨੋਰੰਜਕ ਹੈ।'' ਮੀਡੀਆ ਰਿਪੋਰਟਸ ਮੁਤਾਬਕ, ਪਿਛਲੇ ਦਿਨੀਂ ਪੁਲਕਿਤ ਅਤੇ ਯਾਮੀ ਗੌਤਮ ਦੇ ਡੇਟ ਕਰਨ ਦੀ ਚਰਚਾ ਸੀ। ਦੱਸਿਆ ਗਿਆ ਕਿ ਵਿਆਹੇ ਹੋਣ ਦੇ ਬਾਵਜੂਦ ਪੁਲਕਿਤ ਯਾਮੀ ਗੌਤਮ ਨੂੰ ਡੇਟ ਕਰ ਰਹੇ ਸਨ।

ਸ਼ਵੇਤਾ ਨੇ ਕਿਹਾ, ਜਿਸ ਪੁਲਕਿਤ ਨੂੰ ਮੈਂ ਜਾਣਦੀ ਸੀ, ਉਹ ਬਹੁਤ ਪਹਿਲਾਂ ਮਰ ਚੁੱਕਾ ਹੈ। ਉਹ ਸੱਚੀ 'ਚ ਚੰਗਾ ਵਿਅਕਤੀ ਸੀ। ਮੇਰੀਆਂ ਉਸ ਨਾਲ ਕਈ ਯਾਦਾਂ ਜੁੜੀਆਂ ਹਨ, ਜਿਨ੍ਹਾਂ ਨੂੰ ਮੈਂ ਹੁਣ ਵੀ ਇਨਜੁਆਏ ਕਰ ਰਹੀ ਹਾਂ। ਹੁਣ ਪੁਲਕਿਤ ਮੇਰੇ ਲਈ ਅਜਨਬੀ ਹੈ।'' ਫਿਰ ਤੋਂ ਪਿਆਰ 'ਚ ਪੈਣ ਦੇ ਸਵਾਲ 'ਤੇ ਸ਼ਵੇਤਾ ਨੇ ਕਿਹਾ ਕਿ ਕੌਣ ਜਾਣਦਾ ਹੈ ਕੱਲ੍ਹ ਨੂੰ ਕੀ ਹੋ ਜਾਵੇ।''
