FacebookTwitterg+Mail

ਪੁਲਵਾਮਾ ਅੱਤਵਾਦੀ ਹਮਲਾ: ਵਰੁਣ-ਸ਼ਰਧਾ ਨੇ ਇਸ ਤਰ੍ਹਾਂ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

pulwama terror attack
17 February, 2019 09:52:31 AM

ਜਲੰਧਰ(ਬਿਊਰੋ)— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੂੰ 2 ਦਿਨ ਬੀਤ ਚੁੱਕੇ ਹਨ। ਪੂਰੇ ਦੇਸ਼ 'ਚ ਬੇਹੱਦ ਦੁਖਵਾਲਾ ਮਾਹੌਲ ਹੈ। ਸੁਪਰਸਟਾਰ ਸ਼ਾਹਰੁਖ ਖਾਨ , ਰਣਵੀਰ ਸਿੰਘ , ਆਲੀਆ ਭੱਟ , ਅਮਿਤਾਭ ਬੱਚਨ, ਵਰੁਣ ਧਵਨ ਅਤੇ ਕੰਗਨਾ ਰਣੌਤ ਵਰਗੇ ਮਸ਼ਹੂਰ ਕਲਾਕਾਰਾਂ ਨੇ ਸੋਸ਼ਲ ਮੀਡੀਆ ਅਤੇ ਹੋਰ ਪਬਲਿਕ ਪਲੇਟਫਾਰਮਸ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਬਾਲੀਵੁੱਡ ਐਕਟਰ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੇ ਆਪਣੀ ਫਿਲਮ 'ਸਟਰੀਟ ਡਾਂਸਰ 3' ਦੀ ਟੀਮ ਨਾਲ ਸੈੱਟ 'ਤੇ 2 ਮਿੰਟ ਦਾ ਮੌਨ ਰੱਖਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
Punjabi Bollywood Tadka
'ਸਟਰੀਟ ਡਾਂਸਰ 3' ਦੀ ਟੀਮ ਫਿਲਹਾਲ ਲੰਡਨ 'ਚ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਕੁਝ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਵਰੁਣ ਧਵਨ, ਸ਼ਰਧਾ ਕਪੂਰ, ਰੈਮੋ ਡਿਸੂਜ਼ਾ ਸਮੇਤ ਪੂਰੇ ਕਰੂ ਨੇ ਅੱਖਾਂ ਬੰਦ ਕਰਕੇ ਸ਼ਹੀਦਾਂ ਨੂੰ ਯਾਦ ਕੀਤਾ। ਇਸ ਆਤਮਘਾਤੀ ਹਮਲੇ ਤੋਂ ਬਾਅਦ ਵਰੁਣ ਨੇ ਸੋਸ਼ਲ ਮੀਡੀਆ 'ਤੇ ਆਪਣੇ ਦਿਲ ਦੀ ਗੱਲ ਬਿਆਨ ਕੀਤੀ।
Punjabi Bollywood Tadka
ਵਰੁਣ ਨੇ ਲਿਖਿਆ,''ਜੈ ਹਿੰਦ। ਮੈਂ ਕਦੇ ਵੀ ਹਿੰਸਾ 'ਚ ਵਿਸ਼ਵਾਸ ਨਹੀਂ ਕੀਤਾ ਹੈ ਪਰ ਬਹੁਤ ਲੰਬੇ ਸਮੇਂ ਤੋਂ ਸਾਡੇ ਜਵਾਨ ਪ੍ਰੇਸ਼ਾਨ ਹੋਏ ਹਨ ਕਿਉਂਕਿ ਇਕ ਦੁਸ਼ਮਨ ਦੇ ਤੌਰ 'ਤੇ ਉਹ ਬਹੁਤ ਡਰਪੋਕ ਹਨ। ਅੱਤਵਾਦ ਇਨ੍ਹੀਂ ਦਿਨੀਂ ਇਕ ਧੰਧਾ ਬਣ ਚੁੱਕਿਆ ਹੈ, ਸਾਡੇ ਜਵਾਨ ਸਾਡੇ ਤੋਂ ਕਿਤੇ ਜ਼ਿਆਦਾ ਅਤੇ ਕਿਤੇ ਬਿਹਤਰ ਦੇ ਹੱਕਦਾਰ ਹਨ। ਅਸੀਂ ਨਫਰਤ ਦੇ ਇਸ ਧੰਧੇਬਾਜਾਂ ਨੂੰ ਉਨ੍ਹਾਂ ਦਾ ਅਜੈਂਡਾ ਹੋਰ ਜ਼ਿਆਦਾ ਫੈਲਾਉਣ ਨਹੀਂ ਦੇ ਸਕਦੇ ਹਾਂ।


Tags: Pulwama Terror Attack Varun DhawanShraddha Kapoor Bollywood Celebrity News ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.