FacebookTwitterg+Mail

ਸ਼ਹੀਦਾਂ ਦੀ ਯਾਦ 'ਚ ਅੱਜ ਬਾਲੀਵੁੱਡ ਮਨਾਏਗਾ ਬਲੈਕ ਡੇਅ

pulwama terror attack
17 February, 2019 11:05:24 AM

ਜਲੰਧਰ(ਬਿਊਰੋ)— 14 ਫਰਵਰੀ ਨੂੰ ਉਂਝ ਤਾਂ ਵੈਲੇਨਟਾਈਨ ਡੇਅ ਸੀ ਪਰ ਇਸ ਦਿਨ ਭਾਰਤ 'ਚ ਸੋਗ ਦਾ ਮਾਹੌਲ ਛਾ ਗਿਆ। ਜੰਮੂ ਅਤੇ ਕਸ਼ਮੀਰ  ਦੇ ਪੁਲਵਾਮਾ 'ਚ ਹੋਏ ਇਕ ਧਮਾਕੇ 'ਚ ਕਈ ਭਾਰਤੀ ਜਵਾਨਾਂ ਦੀ ਜਾਨ ਚਲੀ ਗਈ। ਇਸ ਦਿਨ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਘਟਨਾ ਤੋਂ ਬਾਅਦ ਹਰ ਭਾਰਤੀ ਅੱਜ ਸਦਮੇ 'ਚ ਹੈ ਅਤੇ ਉਨ੍ਹਾਂ ਅੰਦਰ ਬਦਲੇ ਦੀ ਭਾਵਨਾ ਪੈਦਾ ਹੋ ਰਹੀ ਹੈ।

ਬਲੈਕ ਡੇਅ ਮਨਾਏਗਾ ਪੂਰਾ ਬਾਲੀਵੁੱਡ

ਰਿਪੋਰਟ ਮੁਤਾਬਕ, ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ ਦੀ ਸਾਰੇ ਕਰਮੀਆਂ ਦੀਆਂ ਸੰਸਥਾਵਾਂ ਨੇ ਇਹ ਤੈਅ ਕੀਤਾ ਹੈ ਕਿ ਐਤਵਾਰ 17 ਫਰਵਰੀ ਨੂੰ ਬਾਲੀਵੁੱਡ ਸ਼ਹੀਦਾਂ ਦੀ ਯਾਦ 'ਚ ਅਤੇ ਇਸ ਅੱਤਵਾਦੀ ਘਟਨਾ ਦੀ ਨਿੰਦਿਆ ਕਰਦੇ ਹੋਏ ਬਲੈਕ ਡੇਅ ਮਨਾਏਗਾ। ਇਸ ਯੋਜਨਾ ਦੇ ਤਹਿਤ ਦੁਪਹਿਰ 2-4 ਵਿਚਕਾਰ ਕੋਈ ਕੰਮ ਨਹੀਂ ਕੀਤਾ ਜਾਵੇਗਾ ਅਤੇ ਅਰਦਾਸ ਸਭਾ ਆਯੋਜਿਤ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਪੁਲਵਾਮਾ 'ਚ ਹੋਏ ਇਸ ਕਾਇਰਾਨਾ ਅੱਤਵਾਦੀ ਹਮਲੇ ਨਾਲ ਦੇਸ਼ ਦਾ ਹਰ ਇਕ ਨਾਗਰਿਕ ਸਦਮੇ 'ਚ ਹੈ। ਹਰ ਇਕ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਿਹਾ ਹੈ। ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਹਮਲੇ ਪ੍ਰਤੀ ਗੁੱਸਾ ਜ਼ਾਹਿਰ ਕਰ ਰਹੇ ਹਨ। ਇਸ ਹਮਲੇ 'ਚ 44 ਸੀ. ਆਰ. ਪੀ. ਐਫ. ਦੇ ਜਵਾਨ ਸ਼ਹੀਦ ਹੋ ਚੁੱਕੇ ਹਨ। ਇਨ੍ਹਾਂ ਸ਼ਹੀਦਾਂ 'ਚ ਦੇਸ਼ ਦੇ ਕੋਨੇ-ਕੋਨੇ ਤੋਂ ਜਵਾਨ ਸ਼ਾਮਿਲ ਹਨ। ਪੰਜਾਬ ਦੇ ਵੀ 4 ਜਵਾਨ ਸ਼ਹੀਦ ਹੋਏ ਹਨ।


Tags: Pulwama Terror Attack Bollywood Celebrity News ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.